Skip to content
Social networks
City Dastak

ਹਿਮਾਚਲ ਪ੍ਰਦੇਸ਼ ਵਿੱਚ ਦੋ ਭਰਾਵਾਂ ਨੇ ਕਰਵਾਇਆ ਇੱਕੋ ਹੀ ਕੁੜੀ ਨਾਲ ਵਿਆਹ

ਸਿਟੀ ਦਸਤਕ 19 ਜੁਲਾਈ ਲੁਧਿਆਣਾ ਹੁਣ ਤੱਕ ਕਿਤਾਬਾਂ ਵਿੱਚ ਪੜੀ ਬਹੂ ਪਤੀ ਵਿਆਹ ਦੀ ਕਹਾਣੀ ਨੇ ਹਕੀਕਤ ਦਾ ਰੂਪ ਧਾਰ ਲਿਆ ਹੈ। ਹਿਮਾਚਲ ਪ੍ਰਦੇਸ਼ ਦੇ ਪਿੰਡ ਸ਼ਿਲਾਈ ਜਿਲਾ ਸਰਮੋਰ ਦੇ ਦੋ ਭਰਾਵਾਂ...

MSB MSB ✓
2 minutes read 0 comments

ਸਿਟੀ ਦਸਤਕ 19 ਜੁਲਾਈ ਲੁਧਿਆਣਾ
ਹੁਣ ਤੱਕ ਕਿਤਾਬਾਂ ਵਿੱਚ ਪੜੀ ਬਹੂ ਪਤੀ ਵਿਆਹ ਦੀ ਕਹਾਣੀ ਨੇ ਹਕੀਕਤ ਦਾ ਰੂਪ ਧਾਰ ਲਿਆ ਹੈ। ਹਿਮਾਚਲ ਪ੍ਰਦੇਸ਼ ਦੇ ਪਿੰਡ ਸ਼ਿਲਾਈ ਜਿਲਾ ਸਰਮੋਰ ਦੇ ਦੋ ਭਰਾਵਾਂ ਪ੍ਰਦੀਪ ਨੇਕੀ ਨੇਗੀ ਅਤੇ ਕਪਿਲ ਨੇਗੀ ਨੇ ਆਪਣੇ ਨੇੜਲੇ ਪਿੰਡ ਕੁਨੁੰਹਟ ਦੀ ਸੁਨੀਤਾ ਚੌਹਾਨ ਨਾਲ ਵਿਆਹ ਕਰਵਾ ਕੇ ਹੱਟੀ ਭਾਈਚਾਰੇ ਦੀ ਸੱਭਿਆਚਾਰਕ ਵਿਰਾਸਤ ਵਿਚ ਰਚੀ ਬਸੀ ਬਹੁਪਤੀ ਪਰੰਪਰਾ ਦੀ ਰੀਤ ਨੂੰ ਅੱਗੇ ਤੋਰਿਆ। ਮਿਲੀ ਜਾਣਕਾਰੀ ਮੁਤਾਬਕ ਇਹ ਵਿਆਹ ਦੋਵੇਂ ਪਰਿਵਾਰਾਂ ਦੀ ਸਹਿਮਤੀ ਅਤੇ ਪੂਰੀਆਂ ਰਹੋ ਰੀਤਾਂ ਦੇ ਨਾਲ ਹੋਇਆ ਹੈ। ਇਸ ਵਿਆਹ ਨੂੰ ਲੈ ਕੇ ਜਿੱਥੇ ਦੋਵੇਂ ਭਰਾਵਾਂ ਨੇ ਆਪਣੀ ਸਹਿਮਤੀ ਜਤਾਈ ਹੈ ਉਥੇ ਹੀ ਲੜਕੀ ਵੱਲੋਂ ਵੀ ਇਸ ਨੂੰ ਖੁਦ ਵੱਲੋਂ ਲਿਆ ਗਿਆ ਫੈਸਲਾ ਦੱਸਿਆ ਹੈ ਅਤੇ ਉਹਨਾਂ ਮੁਤਾਬਿਕ ਉਹ ਆਪਣੀਆਂ ਪਰਿਵਾਰਕ ਜਿੰਮੇਵਾਰੀਆਂ ਅਤੇ ਫਰਜ ਬਖੂਬੀ ਨਿਭਾਉਣਗੇ। ਇੱਥੇ ਜ਼ਿਕਰ ਯੋਗ ਹੈ ਕਿ ਇਸ ਪਿੰਡ ਵਿੱਚ ਪਹਿਲਾਂ ਵੀ ਅਜਿਹੇ ਕਈ ਬਹੂਪਤੀ ਅਤੇ ਬਹੁਪਤਨੀ ਵਿਆਹ ਸਿਰੇ ਚੜ ਚੁੱਕੇ ਹਨ ਜਿਸ ਵਿੱਚ ਦੋ ਜਾਂ ਤਿੰਨ ਭਰਾਵਾਂ ਦੀ ਇੱਕੋ ਹੀ ਪਤਨੀ ਹੈ ਜਾਂ ਫਿਰ ਇੱਕ ਪਤੀ ਦੀਆਂ ਕਈ ਪਤਨੀਆਂ ਹਨ।