Skip to content
Social networks

ਸਾਵਣ ਕਿਰਪਾਲ ਰੂਹਾਨੀ ਮਿਸ਼ਨ ਦੀ ਲੁਧਿਆਣਾ ਸ਼ਾਖਾ ਕਿਰਪਾਲ ਆਸ਼ਰਮ ਵਿਖੇ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਇਸ ਐਤਵਾਰ 19 ਜੁਲਾਈ ਨੂੰ।

ਸਾਵਣ ਕਿਰਪਾਲ ਰੂਹਾਨੀ ਮਿਸ਼ਨ ਦੀ 64 ਰੱਖ ਬਾਗ ਸਥਿਤ ਲੁਧਿਆਣਾ ਸ਼ਾਖਾ, ਕਿਰਪਾਲ ਆਸ਼ਰਮ ਵਿੱਖੇ 19 ਜੁਲਾਈ , 2026 ਨੂੰ ਐਸ. ਪੀ .ਐਸ. ਹਸਪਤਾਲ ਦੇ ਸਹਿਯੋਗ ਨਾਲ ਇੱਕ ਮੁਫ਼ਤ ਮੈਡੀਕਲ ਜਾਂਚ ਕੈਂਪ- ਜਨਰਲ...

MSB MSB ✓
2 minutes read 0 comments

ਸਾਵਣ ਕਿਰਪਾਲ ਰੂਹਾਨੀ ਮਿਸ਼ਨ ਦੀ 64 ਰੱਖ ਬਾਗ ਸਥਿਤ ਲੁਧਿਆਣਾ ਸ਼ਾਖਾ, ਕਿਰਪਾਲ ਆਸ਼ਰਮ ਵਿੱਖੇ 19 ਜੁਲਾਈ , 2026 ਨੂੰ ਐਸ. ਪੀ .ਐਸ. ਹਸਪਤਾਲ ਦੇ ਸਹਿਯੋਗ ਨਾਲ ਇੱਕ ਮੁਫ਼ਤ ਮੈਡੀਕਲ ਜਾਂਚ ਕੈਂਪ- ਜਨਰਲ ਮੈਡੀਸਨ, ਅੱਖਾਂ ਦੇ ਰੋਗਾਂ , ਹੱਡੀਆਂ ਦੇ ਰੋਗਾਂ ਅਤੇ ਫਿਜਿਓਥਰੈਪੀ ਲਈ ਲਗਾਇਆ ਜਾ ਰਿਹਾ ਹੈ । ਇਸ ਕੈਂਪ ਵਿੱਚ ਹਸਪਤਾਲ ਦੇ ਮਾਹਿਰ ਡਾਕਟਰ ਇੰਦਰਜੀਤ ਥਾਪਰ, ਡਾਕਟਰ ਪਿਆਰਾ ਸਿੰਘ, ਡਾਕਟਰ ਚੇਤਨ ਸ਼ਰਮਾ, ਡਾਕਟਰ ਦੀਪਿਕਾ ਸ਼ਰਮਾ ਅਤੇ ਉਨ੍ਹਾਂ ਦੀ ਟੀਮ, ਕੈਂਪ ਵਿੱਚ ਆਏ ਮਰੀਜਾਂ ਦੀ ਜਾਂਚ ਕਰਨਗੇ , ਬੀ.ਪੀ. ਸ਼ੁਗਰ, ਈ.ਸੀ.ਜੀ., ਬੀ.ਐਮ.ਡੀ.ਟੈਸਟ ਮੁਫ਼ਤ ਕੀਤੇ ਜਾਣਗੇ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ।

ਇਸ ਸਬੰਧ ਵਿੱਚ ਕਿਰਪਾਲ ਆਸ਼ਰਮ ਲੁਧਿਆਣਾ ਦੇ ਸਕੱਤਰ ਨਿਰਮਲ ਸਿੰਘ ਭਾਟੀਆ ਅਤੇ ਪ੍ਰਧਾਨ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਲੋੜੀਂਦੇ ਪ੍ਰਬੰਧ ਕਰ ਲਏ ਗਏ ਹਨ।

ਮਿਸ਼ਨ ਦੇ ਜ਼ੋਨ ਕੋਆਰਡੀਨੇਟਰ ਆਊਟਰੀਚ ਬਲਦੇਵ ਰਾਜ ਹੀਰਾ ਨੇ ਦੱਸਿਆ ਕਿ ਪਰਮ ਸੰਤ ਰਾਜਿੰਦਰ ਸਿੰਘ ਜੀ ਮਹਾਰਾਜ ਦੀ ਰਹਿਨੁਮਾਈ ਹੇਠ ਸਾਵਨ ਕਿਰਪਾਲ ਰੁਹਾਨੀ ਮਿਸ਼ਨ ਮਾਨਵਤਾ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿੰਦਾ ਹੈ ਅਤੇ ਮਿਸ਼ਨ ਵਲੋਂ ਸਮੇਂ ਸਮੇਂ ਤੇ ਦੇਸ਼ ਦੇ ਵੱਖ ਵੱਖ ਸਥਾਨਾਂ ਤੇ ਖੂਨਦਾਨ ਕੈਂਪ, ਮੈਡੀਕਲ ਚੈੱਕਅੱਪ ਕੈਂਪ, ਰਾਸ਼ਨ, ਵਸਤਰ ਅਤੇ ਪੌਦੇ ਵੰਡ ਪ੍ਰੋਗਰਾਮ ਅਯੋਜਿਤ ਕੀਤੇ ਜਾਂਦੇ ਹਨ।

 

ਨਿਰਮਲ ਸਿੰਘ ਭਾਟੀਆ, ਸਕੱਤਰ
ਸਾਵਣ ਕਿਰਪਾਲ ਰੂਹਾਨੀ ਮਿਸ਼ਨ
ਸ਼ਾਖਾ: ਕਿਰਪਾਲ ਆਸ਼ਰਮ,
64-ਰੱਖ ਬਾਗ, ਲੁਧਿਆਣਾ, ਪੰਜਾਬ
ਮੋਬਾਈਲ: 96465-75786