Skip to content
Social networks
City Dastak

ਪੰਜਾਬ ਸਰਕਾਰ ਵੱਲੋਂ ਸਾਲ 2027 ਲਈ ਸਰਕਾਰੀ ਛੁੱਟੀਆਂ ਦਾ ਕੈਲੰਡਰ ਜਾਰੀ

ਸਿਟੀ ਦਸਤਕ ਬਿਊਰੋ ਚੰਡੀਗੜ੍ਹ: ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ ਕੈਲੰਡਰ ਸਾਲ 2027 ਲਈ ਗਜ਼ਟਿਡ (ਸਰਕਾਰੀ), ਰਾਖਵੀਆਂ (ਰਿਜ਼ਰਵ) ਅਤੇ ਅੱਧੇ ਦਿਨ ਦੀਆਂ ਛੁੱਟੀਆਂ ਦਾ ਅਧਿਕਾਰਤ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਨੋਟੀਫਿਕੇਸ਼ਨ...

MSB MSB ✓
7 minutes read 0 comments

ਸਿਟੀ ਦਸਤਕ ਬਿਊਰੋ

ਚੰਡੀਗੜ੍ਹ:

ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ ਕੈਲੰਡਰ ਸਾਲ 2027 ਲਈ ਗਜ਼ਟਿਡ (ਸਰਕਾਰੀ), ਰਾਖਵੀਆਂ (ਰਿਜ਼ਰਵ) ਅਤੇ ਅੱਧੇ ਦਿਨ ਦੀਆਂ ਛੁੱਟੀਆਂ ਦਾ ਅਧਿਕਾਰਤ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਨੋਟੀਫਿਕੇਸ਼ਨ ਮੁਤਾਬਕ ਸਾਰੇ ਸ਼ਨੀਵਾਰ ਅਤੇ ਐਤਵਾਰ ਪਹਿਲਾਂ ਵਾਂਗ ਛੁੱਟੀ ਵਾਲੇ ਦਿਨ ਰਹਿਣਗੇ।

ਇਸ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ ਸਾਲ ਭਰ ਵਿੱਚ 32 ਗਜ਼ਟਿਡ ਛੁੱਟੀਆਂ ਐਲਾਨੀਆਂ ਗਈਆਂ ਹਨ। ਹਰੇਕ ਮੁਲਾਜ਼ਮ ਸਾਲ ਦੌਰਾਨ ਸੂਚੀਬੱਧ ਰਾਖਵੀਆਂ ਛੁੱਟੀਆਂ ਵਿੱਚੋਂ ਕੋਈ 2 ਛੁੱਟੀਆਂ ਲੈ ਸਕਦਾ ਹੈ। ਧਾਰਮਿਕ ਨਗਰ ਕੀਰਤਨਾਂ ਲਈ 4 ਅੱਧੇ ਦਿਨ ਦੀਆਂ ਛੁੱਟੀਆਂ ਲੈਣ ਦੀ ਸਹੂਲਤ ਵੀ ਦਿੱਤੀ ਗਈ ਹੈ।

ਪੰਜਾਬ ਸਰਕਾਰ ਦੀਆਂ ਗਜ਼ਟਿਡ ਛੁੱਟੀਆਂ (ਸਾਲ 2027)

ਲੜੀ ਨੰ. ਛੁੱਟੀ ਦਾ ਨਾਮ ਮਿਤੀ ਦਿਨ
1 ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ 15 ਜਨਵਰੀ

ਸ਼ੁੱਕਰਵਾਰ

2 ਗਣਤੰਤਰ ਦਿਵਸ 26 ਜਨਵਰੀ

ਮੰਗਲਵਾਰ

3 ਜਨਮ ਦਿਵਸ ਸ੍ਰੀ ਗੁਰੂ ਰਵੀਦਾਸ ਜੀ 20 ਫਰਵਰੀ

ਸ਼ਨਿੱਚਰਵਾਰ

4 ਮਹਾ ਸ਼ਿਵਰਾਤਰੀ 6 ਮਾਰਚ

ਸ਼ਨਿੱਚਰਵਾਰ

5 ਈਦ-ਉੱਲ-ਫਿਤਰ 10 ਮਾਰਚ

ਬੁੱਧਵਾਰ

6 ਹੋਲੀ 23 ਮਾਰਚ

ਮੰਗਲਵਾਰ

7 ਸ਼ਹੀਦੀ ਦਿਵਸ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਜੀ 23 ਮਾਰਚ

ਮੰਗਲਵਾਰ

8 ਗੁੱਡ ਫਰਾਈਡੇ 26 ਮਾਰਚ

ਸ਼ੁੱਕਰਵਾਰ

9 ਜਨਮ ਦਿਵਸ ਸ੍ਰੀ ਗੁਰੂ ਨਾਭਾ ਦਾਸ ਜੀ 08 ਅਪ੍ਰੈਲ

ਵੀਰਵਾਰ

10 ਵਿਸਾਖੀ 14 ਅਪ੍ਰੈਲ

ਬੁੱਧਵਾਰ

11 ਜਨਮ ਦਿਨ ਡਾ. ਬੀ. ਆਰ. ਅੰਬੇਡਕਰ 14 ਅਪ੍ਰੈਲ

ਬੁੱਧਵਾਰ

12 ਰਾਮ ਨੌਮੀ 15 ਅਪ੍ਰੈਲ

ਵੀਰਵਾਰ

13 ਮਹਾਵੀਰ ਜੈਯੰਤੀ 19 ਅਪ੍ਰੈਲ

ਸੋਮਵਾਰ

14 ਮਈ ਦਿਵਸ 01 ਮਈ

ਸ਼ਨਿੱਚਰਵਾਰ

15 ਭਗਵਾਨ ਪਰਸ਼ੂ ਰਾਮ ਜਨਮ ਉਤਸਵ 8 ਮਈ

ਸ਼ਨਿੱਚਰਵਾਰ

16 ਈਦ-ਉੱਲ-ਜੂਹਾ (ਬਕਰੀਦ) 17 ਮਈ

ਸੋਮਵਾਰ

17 ਸ਼ਹੀਦੀ ਦਿਵਸ ਸ੍ਰੀ ਗੁਰੂ ਅਰਜਨ ਦੇਵ ਜੀ 08 ਜੂਨ

ਮੰਗਲਵਾਰ

18 ਕਬੀਰ ਜੈਯੰਤੀ 18 ਜੂਨ

ਸ਼ੁੱਕਰਵਾਰ

19 ਸ਼ਹੀਦੀ ਦਿਹਾੜਾ ਸ਼ਹੀਦ ਊਧਮ ਸਿੰਘ ਜੀ 31 ਜੁਲਾਈ

ਸ਼ਨਿੱਚਰਵਾਰ

20 ਸੁਤੰਤਰਤਾ ਦਿਵਸ 15 ਅਗਸਤ

ਐਤਵਾਰ

21 ਜਨਮ ਅਸ਼ਟਮੀ 25 ਅਗਸਤ

ਬੁੱਧਵਾਰ

22 ਮਹਾਰਾਜ ਅਗਰਸੈਨ ਜੈਯੰਤੀ 30 ਸਤੰਬਰ

ਵੀਰਵਾਰ

23 ਜਨਮ ਦਿਵਸ ਮਹਾਤਮਾ ਗਾਂਧੀ ਜੀ 02 ਅਕਤੂਬਰ

ਸ਼ਨਿੱਚਰਵਾਰ

24 ਦੁਸਹਿਰਾ 09 ਅਕਤੂਬਰ

ਸ਼ਨਿੱਚਰਵਾਰ

25 ਜਨਮ ਦਿਵਸ ਮਹਾਰਿਸ਼ੀ ਵਾਲਮੀਕਿ ਜੀ 15 ਅਕਤੂਬਰ

ਸ਼ੁੱਕਰਵਾਰ

26 ਦੀਵਾਲੀ 29 ਅਕਤੂਬਰ

ਸ਼ੁੱਕਰਵਾਰ

27 ਵਿਸ਼ਵਕਰਮਾ ਦਿਵਸ 30 ਅਕਤੂਬਰ

ਸ਼ਨਿੱਚਰਵਾਰ

28 ਗੁਰਪੁਰਬ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ 14 ਨਵੰਬਰ

ਐਤਵਾਰ

29 ਸ਼ਹੀਦੀ ਦਿਵਸ ਸ. ਕਰਤਾਰ ਸਿੰਘ ਸਰਾਭਾ ਜੀ 16 ਨਵੰਬਰ

ਮੰਗਲਵਾਰ

30 ਸ਼ਹੀਦੀ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਜੀ 03 ਦਸੰਬਰ

ਸ਼ੁੱਕਰਵਾਰ

31 ਕ੍ਰਿਸਮਿਸ ਦਿਵਸ 25 ਦਸੰਬਰ

ਸ਼ਨਿੱਚਰਵਾਰ

32 ਸ਼ਹੀਦੀ ਸਭਾ, ਸ੍ਰੀ ਫਤਿਹਗੜ੍ਹ ਸਾਹਿਬ 28 ਦਸੰਬਰ

ਮੰਗਲਵਾਰ

ਰਾਖਵੀਆਂ ਛੁੱਟੀਆਂ (Restricted Holidays) ਦੀ ਸੂਚੀ

(ਮੁਲਾਜ਼ਮ ਇਹਨਾਂ ਵਿੱਚੋਂ ਕੋਈ ਵੀ 2 ਛੁੱਟੀਆਂ ਚੁਣ ਸਕਦੇ ਹਨ)

ਲੜੀ ਨੰ. ਰਾਖਵੀਂ ਛੁੱਟੀ ਦਾ ਨਾਮ ਮਿਤੀ ਦਿਨ
1 ਨਵਾਂ ਸਾਲ ਦਿਵਸ 01 ਜਨਵਰੀ

ਸ਼ੁੱਕਰਵਾਰ

2 ਲੋਹੜੀ 13 ਜਨਵਰੀ

ਬੁੱਧਵਾਰ

3 ਭਗਵਾਨ ਆਦਿ ਨਾਥ ਜੀ ਦਾ ਨਿਰਵਾਣ ਦਿਵਸ 27 ਜਨਵਰੀ

ਬੁੱਧਵਾਰ

4 ਬਸੰਤ ਪੰਚਮੀ / ਜਨਮ ਦਿਹਾੜਾ ਸਤਿਗੁਰੂ ਰਾਮ ਸਿੰਘ ਜੀ 11 ਫਰਵਰੀ

ਵੀਰਵਾਰ

5 ਅੰਤਰ-ਰਾਸ਼ਟਰੀ ਮਹਿਲਾ ਦਿਵਸ 08 ਮਾਰਚ

ਸੋਮਵਾਰ

6 ਹੋਲਾ-ਮੁਹੱਲਾ 23 ਮਾਰਚ

ਮੰਗਲਵਾਰ

7 ਬੁੱਧ ਪੂਰਨਿਮਾ 20 ਮਈ

ਵੀਰਵਾਰ

8 ਨਿਰਜਲਾ ਇਕਾਦਸ਼ੀ 14 ਜੂਨ

ਸੋਮਵਾਰ

9 ਮੁਹੱਰਮ 16 ਜੂਨ

ਬੁੱਧਵਾਰ

10 ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ 29 ਜੂਨ

ਮੰਗਲਵਾਰ

11 ਜਨਮ ਦਿਵਸ ਪੈਗੰਬਰ ਮੁਹੰਮਦ ਸਾਹਿਬ (ਮਿਲਾਦ-ਉੱਨ-ਨਬੀ / ਈਦ-ਏ-ਮਿਲਾਦ) 15 ਅਗਸਤ

ਐਤਵਾਰ

12 ਪਹਿਲਾ ਪ੍ਰਕਾਸ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 01 ਸਤੰਬਰ

ਬੁੱਧਵਾਰ

13 ਸੰਵਤਸਰੀ ਦਿਵਸ 04 ਸਤੰਬਰ

ਸ਼ਨਿੱਚਰਵਾਰ

14 ਜਨਮ ਦਿਵਸ ਬਾਬਾ ਜੀਵਨ ਸਿੰਘ ਜੀ 05 ਸਤੰਬਰ

ਐਤਵਾਰ

15 ਜਨਮ ਦਿਹਾੜਾ ਬਾਬਾ ਸ਼੍ਰੀ ਚੰਦ ਜੀ 09 ਸਤੰਬਰ

ਵੀਰਵਾਰ

16 ਸਾਰਾਗੜ੍ਹੀ ਦਿਵਸ 12 ਸਤੰਬਰ

ਐਤਵਾਰ

17 ਅਨੰਤ ਚਤੁਰਦਸ਼ੀ 14 ਸਤੰਬਰ

ਮੰਗਲਵਾਰ

18 ਜਨਮ ਦਿਵਸ ਸ. ਭਗਤ ਸਿੰਘ ਜੀ 28 ਸਤੰਬਰ

ਮੰਗਲਵਾਰ

19 ਜਨਮ ਦਿਵਸ ਬਾਬਾ ਬੰਦਾ ਸਿੰਘ ਜੀ ਬਹਾਦਰ 16 ਅਕਤੂਬਰ

ਸ਼ਨਿੱਚਰਵਾਰ

20 ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ 17 ਅਕਤੂਬਰ

ਐਤਵਾਰ

21 ਕਰਵਾ ਚੌਥ 18 ਅਕਤੂਬਰ

ਸੋਮਵਾਰ

22 ਗੋਵਰਧਨ ਪੂਜਾ 30 ਅਕਤੂਬਰ

ਸ਼ਨਿੱਚਰਵਾਰ

23 ਗੁਰਗੱਦੀ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 31 ਅਕਤੂਬਰ

ਐਤਵਾਰ

24 ਨਵਾਂ ਪੰਜਾਬ ਦਿਵਸ 01 ਨਵੰਬਰ

ਸੋਮਵਾਰ

25 ਛੱਠ ਪੂਜਾ 04 ਨਵੰਬਰ

ਵੀਰਵਾਰ

26 ਜਨਮ ਦਿਵਸ ਸੰਤ ਨਾਮਦੇਵ ਜੀ 10 ਨਵੰਬਰ

ਬੁੱਧਵਾਰ

27 ਸ਼ਹੀਦੀ ਸਭਾ, ਸ਼੍ਰੀ ਫਤਿਹਗੜ੍ਹ ਸਾਹਿਬ 26, 27 ਅਤੇ 29 ਦਸੰਬਰ

ਐਤਵਾਰ, ਸੋਮਵਾਰ ਅਤੇ ਬੁੱਧਵਾਰ

ਨਗਰ ਕੀਰਤਨ ਅਤੇ ਸ਼ੋਭਾ ਯਾਤਰਾਵਾਂ ਲਈ ਅੱਧੇ ਦਿਨ ਦੀਆਂ ਛੁੱਟੀਆਂ (Half-day Holidays)

ਸਰਕਾਰੀ ਮੁਲਾਜ਼ਮ ਨਗਰ ਕੀਰਤਨ ਜਾਂ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਣ ਲਈ ਹੇਠ ਲਿਖੇ 15 ਤਿਉਹਾਰਾਂ/ਮੌਕਿਆਂ ਵਿੱਚੋਂ ਕੋਈ ਵੀ 4 ਪਿਛਲੇ ਅੱਧੇ ਦਿਨ ਦੀਆਂ ਛੁੱਟੀਆਂ ਲੈ ਸਕਣਗੇ:

  1. ਜਨਮ ਦਿਹਾੜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  2. ਸ੍ਰੀ ਗੁਰੂ ਰਵੀਦਾਸ ਜੀ ਦਾ ਪ੍ਰਕਾਸ਼ ਉਤਸਵ

  3. ਮਹਾਂ ਸ਼ਿਵਰਾਤਰੀ

  4. ਸ੍ਰੀ ਰਾਮ ਨੌਮੀ

  5. ਮਹਾਵੀਰ ਜੈਯੰਤੀ

  6. ਵਿਸਾਖੀ

  7. ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ

  8. ਜਨਮ ਅਸ਼ਟਮੀ

  9. ਈਦ-ਉੱਲ-ਫਿਤਰ

  10. ਸ੍ਰੀ ਗੁਰੂ ਰਾਮ ਦਾਸ ਜੀ ਦਾ ਪ੍ਰਕਾਸ਼ ਉਤਸਵ

  11. ਈਦ-ਉੱਲ-ਜੂਹਾ (ਬਕਰੀਦ)

  12. ਜਨਮ ਦਿਵਸ ਮਹਾਰਿਸ਼ੀ ਵਾਲਮੀਕਿ ਜੀ

  13. ਜਨਮ ਦਿਵਸ ਸ੍ਰੀ ਗੁਰੂ ਨਾਨਕ ਦੇਵ ਜੀ

  14. ਸ਼ਹੀਦੀ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਜੀ

  15. ਕ੍ਰਿਸਮਸ ਦਿਵਸ

ਰੱਖੜੀ ਦੇ ਤਿਉਹਾਰ ‘ਤੇ ਦਫ਼ਤਰਾਂ ਦਾ ਸਮਾਂ

ਨੋਟੀਫਿਕੇਸ਼ਨ ਵਿੱਚ ਵਿਸ਼ੇਸ਼ ਤੌਰ ‘ਤੇ ਸਪੱਸ਼ਟ ਕੀਤਾ ਗਿਆ ਹੈ ਕਿ ਰੱਖੜੀ ਦਾ ਤਿਉਹਾਰ 17 ਅਗਸਤ (ਮੰਗਲਵਾਰ) ਨੂੰ ਹੈ। ਇਸ ਦਿਨ ਪੰਜਾਬ ਸਰਕਾਰ ਦੇ ਸਾਰੇ ਦਫ਼ਤਰ ਸਵੇਰੇ 11:00 ਵਜੇ ਖੁੱਲ੍ਹਣਗੇ।