Skip to content
Social networks
City Dastak

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਸੰਤ ਸਹਾਰਾ ਇੰਸਟੀਚਿਊਟ ਕਾਲਜ, ਸ੍ਰੀ ਮੁਕਤਸਰ ਸਾਹਿਬ ਵਿਖੇ ਮਨੁੱਖੀ ਤਸਕਰੀ ਵਿਰੋਧੀ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ- ਸ੍ਰੀ ਹਿਮਾਂਸ਼ੂ ਅਰੋੜਾ

ਸ੍ਰੀ ਮੁਕਤਸਰ ਸਾਹਿਬ, 30 ਜੁਲਾਈ: ਰਜੇਸ਼ ਸ਼ਰਮਾ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ ਨਗਰ (ਮੋਹਾਲੀ) ਜੀਆਂ ਦੀ ਹਦਾਇਤਾਂ ਅਨੁਸਾਰ ਸ਼੍ਰੀ ਰਾਜ ਕੁਮਾਰ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਸਾਹਿਤ - ਚੇਅਰਮੈਨ, ਜਿਲਾ ਕਾਨੂੰਨੀ ਸੇਵਾਂਵਾ...

MSB MSB ✓
4 minutes read 0 comments

ਸ੍ਰੀ ਮੁਕਤਸਰ ਸਾਹਿਬ, 30 ਜੁਲਾਈ:

ਰਜੇਸ਼ ਸ਼ਰਮਾ
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ ਨਗਰ (ਮੋਹਾਲੀ) ਜੀਆਂ ਦੀ ਹਦਾਇਤਾਂ ਅਨੁਸਾਰ ਸ਼੍ਰੀ ਰਾਜ ਕੁਮਾਰ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਸਾਹਿਤ – ਚੇਅਰਮੈਨ, ਜਿਲਾ ਕਾਨੂੰਨੀ ਸੇਵਾਂਵਾ ਅਥਾਰਟੀ ਸ਼੍ਰੀ ਮੁਕਤਸਰ ਸਾਹਿਬ ਜੀਆਂ ਦੀ ਰਹਿਨੁਮਾਈ ਹੇਠ ਅੱਜ ਮਿਤੀ 30.07.2025 ਨੂੰ ਸ੍ਰੀ ਹਿਮਾਂਸ਼ੂ ਅਰੋੜਾ, ਸਿਵਲ ਜੱਜ (ਸੀਨੀਅਰ ਡਿਵੀਜ਼ਨ)/ਚੀਫ ਜੁਡੀਸ਼ੀਅਲ ਮੈਜਿਸਟਰੇਟ ਕਮ ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਜੀਆਂ ਵੱਲੋਂ ਸੰਤ ਸਹਾਰਾ ਇੰਸਟੀਚਿਊਟ, ਸ੍ਰੀ ਮੁਕਤਸਰ ਸਾਹਿਬ ਵਿਖੇ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਨੂੰ ਮਨੁੱਖੀ ਤਸਕਰੀ ਸੰਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਇਸ ਸੈਮੀਨਾਰ ਵਿੱਚ ਮਾਨਯੋਗ ਸਿਵਲ ਜੱਜ (ਸੀਨੀਅਰ ਡਿਵੀਜ਼ਨ)/ਚੀਫ ਜੁਡੀਸ਼ੀਅਲ ਮੈਜਿਸਟਰੇਟ ਕਮ ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਹਿਮਾਂਸ਼ੂ ਅਰੋੜਾ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮਨੁੱਖੀ ਵਪਾਰ (ਹਿਊਮਨ ਟ੍ਰੈਫਿਕਿੰਗ) ਇਕ ਵਧ ਰਿਹਾ ਵਿਸ਼ਵਵਿਆਪੀ ਜੁਰਮ ਹੈ। ਯਨਾਈਟਡ ਨੇਸ਼ਨੇਜ਼ ਦਾ ਅੰਦਾਜਾ ਹੈ ਕਿ ਕਿਸੇ ਵੀ ਸਮੇਂ, ਤਕਰੀਬਨ 2.5 ਮਿਲਿਅਨ ਲੋਕਾਂ ਤੋਂ ਧੰਦੇ ਨਾਲ ਕੰਮ ਕਰਵਾਇਆ ਜਾਂਦਾ ਹੈ, ਜਿਸ ਵਿੱਚ ਕਾਮੁਕ (ਸੈਕਸ਼ੂਅਲ) ਧੰਦਾ ਵੀ ਸਾਮਲ ਹੈ, ਅਤੇ ਮਨੁੱਖੀ ਵਪਾਰ ਦੇ ਨਤੀਜੇ ਵਜੋਂ ਵਿਸ਼ਵ ਵਿਚ ਸਲਾਨਾ 31.6 ਬਿਲਿਅਨ ਡਾਲਰ ਕਮਾਏ ਜਾਂਦੇ ਹਨ।

ਅੰਤਰਰਾਸ਼ਟਰੀ ਕਾਨੂੰਨ ਅਤੇ ਕੈਨੇਡੀਅਨ ਕਾਨੂੰਨ ਵਿੱਚ, ਮਨੁੱਖੀ ਵਪਾਰ ਦੀ ਪ੍ਰੀਭਾਸ਼ਾ, ਧੱਕੇ ਨਾਲ, ਝੂਠ ਬੋਲ ਕੇ, ਫਰਾਡ ਨਾਲ, ਤਾਕਤ ਦੀ ਦੁਰਵਰਤੋਂ ਕਰਕੇ ਜਾਂ ਸੋਸਣ ਦੇ ਮੰਤਵ ਲਈ ਅਦਾਇਗੀ ਕਰਕੇ ਲੋਕਾਂ ਨੂੰ ਭਰਤੀ ਕਰਨ, ਢੋਹਣ, ਕਬਜੇ ਵਿੱਚ ਰੱਖਣਾ ਜਾਂ ਲੋਕਾਂ ਨੂੰ ਲੈਣ ਦੇ ਤੌਰ ਤੇ ਦਿੱਤੀ ਗਈ ਹੈ। ਜਿਹੜੇ ਲੋਕਾਂ ਦਾ ਵਪਾਰ ਕੀਤਾ ਜਾਂਦਾ ਹੈ, ਉਹਨਾਂ ਨੂੰ ਉਨ੍ਹਾਂ ਦੀ ਮਰਜੀ ਦੇ ਖਿਲਾਫ ਮਜ਼ਦੂਰੀ ਕਰਨ ਜਾਂ ਸੇਵਾਵਾਂ ਦੇਣ ਲਈ ਮਜਬੂਰ ਕੀਤਾ ਜਾਂਦਾ ਹੈ,ਹਿੱਤਾ ਲਈ ਵਰਤਿਆਂ ਜਾਂਦਾ ਹੈ, ਦਗਾ ਦਿੱਤਾ ਜਾਂਦਾ ਹੈ ਜਾਂ ਦਬਾ ਪਾਇਆ ਜਾਂਦਾ ਹੈ। ਅਕਸਰ ਉਨ੍ਹਾਂ ਨੂੰ ਆਪਣੀ ਸੇਫਟੀ ਜਾਂ ਆਪਣੇ ਜਾਣਦਿਆਂ ਦੀ ਸੇਫਟੀ ਲਈ ਡਰ ਲੱਗਦਾ ਹੈ। ਮਨੁੱਖੀ ਵਪਾਰ ਦੇ ਜੁਰਮ ਵਿੱਚ ਜਰੂਰੀ ਨਹੀਂ ਹੈ ਕਿ ਕਿਸੇ ਕਿਸਮ ਦੀ ਢੋਆ-ਢੁਆਈ, ਤਬਦੀਲੀ ਜਾਂ ਵਿਅਕਤੀਆਂ ਦੀ ਮੂਵਮੈਂਟ ਸ਼ਾਮਲ ਹੋਵੇ। ਦੂਜੇ ਸਬਦਾ ਵਿੱਚ ਮਨੁੱਖੀ ਵਪਾਰ ਕੈਨੇਡੀਅਨ ਬਾਰਡਰਾਂ ਦੇ ਅੰਦਰ ਹੋ ਸਕਦਾ ਹੈ ਅਤੇ ਹੁੰਦਾ ਹੈ। ਜਿਹੜੀ ਗੱਲ ਮਨੁੱਖੀ ਵਪਾਰ ਦੀ ਪ੍ਰੀਭਾਸਾ ਦਿੰਦੀ ਹੈ, ਉਹ ਸ਼ੋਸ਼ਣ ਦੇ ਮੰਤਵਾਂ ਲਈ ਵਿਅਕਤੀਆਂ ਦਾ ਕੰਟਰੋਲ ਕਰਨਾ ਅਤੇ ਆਪਣੇ ਹਿੱਤਾਂ ਲਈ ਵਰਤਣਾ, ਧੋਖਾ ਦੇਣਾ, ਦਬਾਉਣਾ ਜਾਂ ਧੱਕਾ ਕਰਨਾ ਹੈ।

ਮਾਨਯੋਗ ਜੱਜ ਸਾਹਿਬ ਨੇ ਵਿਦਿਆਰਥੀ ਨੂੰ ਅਪੀਲ ਕੀਤੀ ਕਿ ਉਹ ਸਚੇਤ ਰਹਿਣ ਅਤੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਰਜਿਸ਼ਟਰ ਟ੍ਰਵੈਲ ਏਜੰਟਾਂ ਰਾਹੀ ਹੀ ਵਿਦੇਸ਼ ਵਿੱਚ ਜਾਣ ਤਾਂ ਜੋਂ ਆਪ ਨਾਲ ਕਿਸੇ ਕਿਸ਼ਮ ਦਾ ਧੋਖਾ ਧੜੀ ਨਾ ਹੋ ਸਕੇ, ਇਸ ਸੰਬੰਧੀ ਆਪਣੇ ਰਿਸ਼ਤੇਦਾਰਾ ਅਤੇ ਆਪਣੇ ਆਢ-ਗੁਆਢ ਨੂੰ ਵੀ ਇਸ ਸੰਬੰਧੀ ਵੱਧ ਤੋ ਵੱਧ ਜਾਣਕਾਰੀ ਮੁੱਹਇਆਂ ਕਰਵਾਈ ਜਾਵੇ। ਇਸ ਮੌਕੇ ਤੇ ਪ੍ਰਚਾਰ ਸਮਗਰੀ ਵੰਡੀ ਗਈ।