ਲੁਧਿਆਣਾ 8 ਅਗਸਤ ਰਾਜੇਸ਼ ਸ਼ਰਮਾ,,
ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਪਾਰਟੀ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਬ੍ਰਾਹਮਣ ਸਮਾਜ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਦੇ ਮਨੋਰਥ ਨਾਲ ਸ਼੍ਰੀ ਪੰਕਜ ਸ਼ਾਰਦਾ ਨੂੰ ਬ੍ਰਾਹਮਣ ਕਲਿਆਣ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਮੁਤਾਬਕ ਪੰਕਜ ਸ਼ਾਰਦਾ ਚੇਅਰਮੈਨ ਵਜੋਂ ਸੇਵਾਵਾਂ ਦੇਣਗੇ।ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਉਨ੍ਹਾਂ ਨਵੇਂ ਐਲਾਨੇ ਚੇਅਰਮੈਨ ਪੰਕਜ ਸ਼ਾਰਦਾ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਆਸ ਜਤਾਈ ਕਿ ਉਹ ਆਪਣੇ ਉੱਦਮਾਂ ਨਾਲ ਸਰਕਾਰ ਵੱਲੋਂ ਦਿੱਤੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ। ਨਵੇਂ ਨਿਯੁਕਤ ਚੇਅਰਮੈਨ ਪੰਕਜ ਸ਼ਾਰਦਾ ਨੇ ਇਸ ਜ਼ਿੰਮੇਵਾਰੀ ਪ੍ਰਤੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਪਾਰਟੀ ਆਲਾ ਕਮਾਨ ਦਾ ਦਿਲੀ ਧੰਨਵਾਦ ਪ੍ਰਕਟ ਕੀਤਾ। ਨਵੀਂ ਐਲਾਨੀ ਗਈ ਅਹੁਦੇਦਾਰੀ ਦੀ ਜਾਣਕਾਰੀ ਮਿਲਣ ਮਗਰੋਂ ਵੱਖ ਵਖ ਧਾਰਮਿਕ ਸੰਗਠਨਾਂ ਦੇ ਆਗੂਆਂ ਅਤੇ ਸਮਾਜ ਸੇਵੀ ਸਂਠਗਨਾ ਵੱਲੋਂ ਚੇਅਰਮੈਨ ਪੰਕਜ ਸ਼ਾਰਦਾ ਨੂੰ ਸਨਮਾਨਿਤ ਕੀਤਾ ਗਿਆ।
ਪੰਕਜ ਸ਼ਾਰਦਾ ਨੂੰ ਸੂਬਾ ਸਰਕਾਰ ਨੇ ਐਲਾਨਿਆ ਬ੍ਰਾਹਮਣ ਕਲਿਆਣ ਬੋਰਡ ਦਾ ਚੇਅਰਮੈਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਿੱਤੀ ਨਵੇਂ ਚੇਅਰਮੈਨ ਨੂੰ ਵਧਾਈ

You Might Also Like
*ਵਿਗਿਆਨ ਅਤੇ ਗੁਰਬਾਣੀ*
May 7, 2026
🙏 दिग्गज अभिनेता धर्मेंद्र: एक युग का अंत
November 24, 2025
– ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ –
November 21, 2025




