ਭਾਰਤ

ਵਾਰਡ ਨੰਬਰ 91 ‘ਚ ਕੌਂਸਲਰ ਤਜਿੰਦਰ ਕੌਰ ਰਾਜਾ ਵੱਲੋ ਬੂਟੇ ਲਗਾਏ ਗਏੇ

ਲੁਧਿਆਣਾ, 16 ਜੂਨ — ਵਾਰਡ ਨੰਬਰ 91 ਅਧੀਨ ਪੈਂਦੇ ਇਲਾਕੇ ਨਿਊ ਕੁੰਦਨ ਪੁਰੀ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੇੜੇ ਟਿਊਬਵੈੱਲ ਵਾਲੇ ਪਾਰਕ ਵਿੱਚ ਹਰਿਆਲੀ ਨੂੰ ਵਧਾਵਾ ਦੇਣ ਦੇ ਮੰਤਵ ਨਾਲ ਇਲਾਕੇ ਦੀ ਕੌਂਸਲਰ ਤਜਿੰਦਰ ਕੌਰ ਰਾਜਾ ਅਤੇ ਉਨ੍ਹਾਂ ਦੇ ਪਤੀ ਤਜਿੰਦਰ ਸਿੰਘ ਰਾਜਾ ਵੱਲੋਂ ਬੂਟੇ ਲਗਾਏ ਗਏ।

ਇਸ ਮੌਕੇ ਗੱਲਬਾਤ ਕਰਦਿਆਂ ਕੌਂਸਲਰ ਤਜਿੰਦਰ ਕੌਰ ਰਾਜਾ ਨੇ ਕਿਹਾ ਕਿ ਰੁੱਖਾਂ ਹੇਠ ਘੱਟ ਰਿਹਾ ਰਕਬਾ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸੰਭਾਲ ਲਈ ਹਰ ਵਿਅਕਤੀ ਨੂੰ ਅੱਗੇ ਆ ਕੇ ਸਹੀ ਥਾਵਾਂ ਦੀ ਚੋਣ ਕਰਦਿਆਂ ਬੂਟੇ ਲਗਾਉਣੇ ਚਾਹੀਦੇ ਹਨ, ਤਾਂ ਜੋ ਹਰਿਆਲੀ ਵਿੱਚ ਵਾਧਾ ਕੀਤਾ ਜਾ ਸਕੇ।

ਉਨ੍ਹਾਂ ਨੇ ਕਿਹਾ ਕਿ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਨੂੰ ਆਪਣੇ ਸੂਬੇ, ਜ਼ਿਲ੍ਹੇ ਅਤੇ ਇਲਾਕੇ ਨੂੰ ਹਰਿਆ-ਭਰਿਆ ਬਣਾਉਣ ਲਈ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ ਅਤੇ ਇਸ ਤਰ੍ਹਾਂ ਦੇ ਉਪਰਾਲਿਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।

ਇਸ ਦੌਰਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਬਲਜੀਤ ਸਿੰਘ ਬੱਬਰ ਅਤੇ ਰਤਨ ਸਿੰਘ ਨੇ ਕੌਂਸਲਰ ਰਾਜਾ ਵੱਲੋਂ ਇਲਾਕੇ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਸ਼ਲਾਘਾ ਕੀਤੀ।

ਇਸ ਮੌਕੇ ਰਜਿੰਦਰ ਸਿੰਘ ਸੈਣੀ, ਦਲਜੀਤ ਸਿੰਘ ਖਾਲਸਾ, ਹਰਭਜਨ ਸਿੰਘ ਬਸਰਾ, ਡਾ. ਰਜਿੰਦਰ ਸਿੰਘ, ਕੇਹਰ ਸਿੰਘ, ਰਵੀ ਪ੍ਰਕਾਸ਼, ਮੂਨ ਲਾਈਟ ਟੇਲਰਜ਼, ਬੀਬੀ ਅਮਰਜੀਤ ਕੌਰ, ਬੀਬੀ ਬਿੰਦਰਾ ਬੱਬਰ, ਹਰਜੀਤ ਕੌਰ, ਬੀਬੀ ਰਾਣੀ ਕੌਰ, ਗੁਰਜੀਤ ਕੌਰ ਬਸਰਾ ਅਤੇ ਸਰੋਜ ਰਾਣੀ ਸਮੇਤ ਹੋਰ ਸ਼ਖਸੀਅਤਾਂ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

MSB
the authorMSB