ਭਾਰਤ

ਦਿੱਲੀ ਤੋਂ ਲੇਹ ਜਾ ਰਹੀ ਇੰਡੀਗੋ ਫਲਾਈਟ ਦੀ ਐਮਰਜਸੀ ਲੈਂਡਿੰਗ ਹੋਈ

ਸਿਟੀ ਦਸਤਕ ਬਿਊਰੋ 19 ਜੂਨ

ਵੀਰਵਾਰ ਸਵੇਰੇ ਦਿੱਲੀ ਤੋਂ ਲੇਹ ਜਾ ਰਹੀ 6ਈ 2006 ਫਲਾਈਟ ਨੂੰ ਤਕਨੀਕੀ ਖਰਾਬੀ ਕਾਰਨ ਦਿੱਲੀ ਵਿੱਚ ਐਮਰਜਸੀ ਲੈਂਡਿੰਗ ਕਰਨੀ ਪਈ। ਜਹਾਜ ਵਿੱਚ ਚਾਲਕ ਦਲ ਸਮੇਤ 180 ਦੇ ਕਰੀਬ ਯਾਤਰੀ ਸਵਾਰ ਸਨ। ਪਾਇਲਟ ਵੱਲੋਂ ਐਮਰਜੰਸੀ ਪ੍ਰੋਟੋਕਾਲ ਦੀ ਪਾਲਣਾ ਕਰਦੇ ਹੋਏ ਜਹਾਜ ਨੂੰ ਦਿੱਲੀ ਵਿੱਚ ਸੁਰੱਖਿਤ ਉਤਾਰ ਲਿਆ। ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸੁਰੱਖਿਤ ਦੱਸੇ ਜਾ ਰਹੇ ਹਨ ਅਤੇ ਕਿਸੇ ਵੀ ਤਰ੍ਹਾਂ ਦੇ ਕਿਸੇ ਯਾਤਰੀ ਦੇ ਜਖਮੀ ਹੋਣ ਦੀ ਕੋਈ ਖਬਰ ਨਹੀਂ ਹੈ।

MSB
the authorMSB