ਸਿਟੀ ਦਸਤਕ ਬਿਊਰੋ
ਸ਼ਿਮਲਾ 20 ਜੂਨ- ਪੰਜਾਬ ਵਿੱਚ ਸਖਤ ਗਰਮੀ ਤੋਂ ਬਾਅਦ ਕੁਝ ਸ਼ਹਿਰਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਹੈ ਉੱਥੇ ਹੀ ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿਚ ਮੀਂਹ ਕਾਰਨ ਕਈ ਥਾਵਾਂ ’ਤੇ ਜ਼ਮੀਨ ਖਿਸਕ ਗਈ। ਸਥਾਨਕ ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ 22 ਜੂਨ ਤੋਂ ਲੈ ਕੇ 26 ਜੂਨ ਦਰਮਿਆਨ ਦੂਰ-ਦੁਰਾਡੇ ਥਾਵਾਂ ’ਤੇ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਲਈ ਆਰੇਂਜ ਅਲਰਟ ਜਾਰੀ ਕੀਤੀ ਹੈ। ਉਥੇ ਹੀ ਹਿਮਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕਣ ਕਾਰਨ ਧਰਮਸ਼ਾਲਾ-ਚਤਰੋ-ਗੱਗਲ ਸੜਕ ’ਤੇ ਆਵਾਜਾਈ ਪ੍ਰਭਾਵਿਤ ਹੋਈ ਜਿਸ ਨੂੰ ਨਿਰਵਿਘਨ ਜਾਰੀ ਰੱਖਣ ਲਈ ਪ੍ਰਸ਼ਾਸਨ ਵੱਲੋਂ ਕਾਰਜ ਜਾਰੀ ਹਨ। ਰਾਜ ਵਿਚ ਸਭ ਤੋਂ ਵੱਧ ਬਾਰਿਸ਼ ਨਾਹਨ ਵਿਚ 84.7 ਮਿਲੀਮੀਟਰ ਹੋਈ। ਸੁੰਦਰਨਗਰ, ਸ਼ਿਮਲਾ ਅਤੇ ਕਾਂਗੜਾ ਵਿਚ ਗਰਜ ਨਾਲ ਤੂਫ਼ਾਨ ਆਇਆ ਜਦੋਂ ਕਿ 37 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲੀਆਂ।






