ਪੰਜਾਬੀ ਸਿਨੇਮਾ ਦੇ ਪ੍ਰਸਿੱਧ ਅਦਾਕਾਰ ਅਮਰਿੰਦਰ ਗਿੱਲ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ਚੱਲ ਮੇਰਾ ਪੁੱਤ 4 ‘ਤੇ ਭਾਰਤ ‘ਚ ਪਾਬੰਦੀ ਲੱਗ ਗਈ ਹੈ। ਇਹ ਫ਼ਿਲਮ, ਜੋ ਕਿ ਹਾਸੇ ਅਤੇ ਭਰਾਵੇ ਭਰਪੂਰ ਕਹਾਣੀ ਲਈ ਜਾਣੀ ਜਾਂਦੀ ਹੈ, ਹੁਣ ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ ਵਿਚ ਘਿਰ ਗਈ ਹੈ।
ਫ਼ਿਲਮ ‘ਚ ਪਾਕਿਸਤਾਨੀ ਅਦਾਕਾਰਾਂ ਦੀ ਸ਼ਮੂਲੀਅਤ ਕਾਰਨ ਇਹ ਫ਼ੈਸਲਾ ਲਿਆ ਗਿਆ ਹੈ। ਇਸ ਤੋਂ ਪਹਿਲਾਂ ਸਦਾਰਜੀ 3, ਜਿਸ ਵਿਚ ਦਿਲਜੀਤ ਦੋਸਾਂਝ ਨੇ ਅਦਾਕਾਰੀ ਕੀਤੀ ਸੀ, ਉਸ ‘ਤੇ ਵੀ ਅਜਿਹਾ ਹੀ ਬੈਨ ਲੱਗ ਚੁੱਕਾ ਸੀ।






