ਪੰਜਾਬਭਾਰਤ

ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬੁਰਜਗਿੱਲ ਵਲੋਂ ਪਿੰਡ ਰੁੜਕਾ ਵਿਖੇ ਇਕਾਈ ਗਠਿਤ।

ਮਿਤੀ: 19 ਜੁਲਾਈ 2025
ਸਥਾਨ: ਪਿੰਡ ਰੁੜਕਾ, ਮੁੱਲਾਂਪੁਰ ਦਾਖਾ

ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬੁਰਜਗਿੱਲ ਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਹੇਠ ਬਲਾਕ ਮੁੱਲਾਂਪੁਰ ਦਾਖਾ ਦੇ ਪ੍ਰਧਾਨ ਸ. ਗਗਨਦੀਪ ਸਿੰਘ ਪਮਾਲੀ ਦੇ ਅਧੀਨ ਪਿੰਡ ਰੁੜਕਾ ਦੀ ਇਕਾਈ ਦਾ ਗਠਨ ਕੀਤਾ ਗਿਆ।

ਇਸ ਮੌਕੇ ਤੇ ਜਥੇਬੰਦੀ ਦੇ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਗਈ।
ਮਨਪ੍ਰੀਤ ਸਿੰਘ ਗਰੇਵਾਲ – ਇਕਾਈ ਪ੍ਰਧਾਨ
ਜਗਦੀਸ਼ ਸਿੰਘ – ਮੀਤ ਪ੍ਰਧਾਨ
ਅਮਰਪ੍ਰੀਤ ਸਿੰਘ – ਸੀਨੀਅਰ ਮੀਤ ਪ੍ਰਧਾਨ
ਜਗਜੀਤ ਸਿੰਘ ਸਰਪੰਚ – ਜਰਨਲ ਸਕੱਤਰ
ਧਰਮਪਾਲ ਸਿੰਘ – ਸਲਾਹਕਾਰ
ਸੁਰਜੀਤ ਸਿੰਘ – ਖਜਾਨਚੀ

ਇਸ ਸਮਾਰੋਹ ਦੌਰਾਨ ਪਿੰਡ ਦੇ ਕਈ ਹੋਰ ਪੱਤਵੰਤੇ ਸੱਜਣ ਵੀ ਯੂਨੀਅਨ ਨਾਲ ਜੁੜੇ। ਭਰੇ ਹੋਏ ਪਿੰਡ ਇਕੱਠ ਨੂੰ ਸੰਬੋਧਨ ਕਰਦਿਆਂ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਨੇ ਲੈਂਡ ਪੂਲਿੰਗ ਨੀਤੀ ਦੇ ਖ਼ਿਲਾਫ਼ ਸਪਸ਼ਟ ਰੁਖ ਅਖਤਿਆਰ ਕਰਦਿਆਂ ਕਿਹਾ ਕਿ ਇਹ ਨੀਤੀ ਕਿਸਾਨਾਂ ਦੇ ਹਿੱਤਾਂ ਦੇ ਉਲਟ ਹੈ। ਉਨ੍ਹਾਂ ਲੋਕਾਂ ਨੂੰ ਇਸ ਦੇ ਨੁਕਸਾਨਾਂ ਬਾਰੇ ਚੌਕਸ ਕਰਦੇ ਹੋਏ ਸਰਕਾਰ ਵਿਰੁੱਧ ਆਵਾਜ਼ ਉਠਾਉਣ ਦੀ ਅਪੀਲ ਕੀਤੀ।

ਇਸ ਮੌਕੇ ਤੇ ਯੂਨੀਅਨ ਦੇ ਹੋਰ ਆਗੂ ਵੀ ਹਾਜ਼ਰ ਰਹੇ, ਜਿਨ੍ਹਾਂ ਵਿੱਚ:
ਮਨਜਿੰਦਰ ਸਿੰਘ ਮੋਰਕਰੀਮਾ – ਜ਼ਿਲ੍ਹਾ ਮੀਤ ਪ੍ਰਧਾਨ
ਬਲਵਿੰਦਰ ਸਿੰਘ ਕਮਾਲਪੁਰਾ – ਮੀਤ ਪ੍ਰਧਾਨ
ਦੇਵਿੰਦਰ ਸਿੰਘ ਮਾਨ ਗੁੜੇ – ਬਲਾਕ ਪ੍ਰਧਾਨ, ਸਵੱਦੀ
ਜਗੀਰ ਸਿੰਘ ਲੀਹਾਂ, ਅਮਨਜੋਤ ਸਿੰਘ ਰਾਜੂ, ਅਤੇ ਬਲਪ੍ਰੀਤ ਸਿੰਘ ਬਾਲੀ ਵੀ ਸ਼ਾਮਿਲ ਰਹੇ।
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬੁਰਜਗਿੱਲ ਲੈਂਡ ਪੂਲਿੰਗ ਵਿਰੁੱਧ ਆਪਣੀ ਲੜਾਈ ਜਾਰੀ ਰੱਖੇਗੀ ਅਤੇ ਹਰੇਕ ਪਿੰਡ ਤੱਕ ਜਾ ਕੇ ਲੋਕਾਂ ਨੂੰ ਜਾਗਰੂਕ ਕਰਦੀ ਰਹੇਗੀ।

MSB
the authorMSB