ਅੰਤਰਰਾਸ਼ਟਰੀਭਾਰਤ

NASA ਵੱਲੋਂ ਚੰਨ ਵੱਲ ਵਾਪਸੀ – ਇਤਿਹਾਸ ਫਿਰ ਲਿਖਿਆ ਜਾਵੇਗਾ!

Image Credits : NASA

ਚੰਨ ਉੱਤੇ ਪੈਰ ਰੱਖਣ ਤੋਂ 56 ਸਾਲ ਬਾਅਦ, NASA ਇਕ ਵਾਰੀ ਫਿਰ ਇਨਸਾਨੀ ਮਿਸ਼ਨ ਦੇ ਨਾਲ ਚੰਨ ਵੱਲ ਵਾਪਸ ਜਾਣ ਦੀ ਤਿਆਰੀ ਕਰ ਰਿਹਾ ਹੈ। ਇਹ ਸਿਰਫ਼ ਇੱਕ ਯਾਤਰਾ ਨਹੀਂ, ਸਗੋਂ ਇੱਕ ਲੰਬੇ ਸਮੇਂ ਲਈ ਉੱਥੇ ਇਨਸਾਨੀ ਮੌਜੂਦਗੀ ਬਣਾਉਣ ਦੀ ਕੋਸ਼ਿਸ਼ ਹੈ – ਜੋ ਕਿ ਮੰਗਲ ਗ੍ਰਹਿ ਵੱਲ ਅਗਲੇ ਕਦਮ ਲਈ ਇੱਕ ਇਤਿਹਾਸਕ ਸ਼ੁਰੂਆਤ ਹੋਵੇਗੀ।

NASA ਨੇ ਆਪਣੇ ਅਧਿਕਾਰਿਕ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਇਤਿਹਾਸਕ ਪੋਸਟ ਸਾਂਝੀ ਕੀਤੀ, ਜਿਸ ਵਿਚ ਚੰਨ ਦੀ ਮਿੱਟੀ ‘ਤੇ ਇਕ ਐਸਟ੍ਰੋਨਾਟ ਦਾ ਜੁੱਤੀ ਦਾ ਨਿਸ਼ਾਨ ਵੇਖਾਇਆ ਗਿਆ। ਪੋਸਟ ਵਿਚ ਉਹਨਾਂ ਨੇ ਇਤਿਹਾਸ ਯਾਦ ਕਰਦਿਆਂ ਭਵਿੱਖ ਦੀ ਯਾਤਰਾ ਦੀ ਘੋਸ਼ਣਾ ਕੀਤੀ।

ਇਹ ਰਿਹਾ NASA ਦੀ ਪੋਸਟ ਦਾ ਪੰਜਾਬੀ ਅਨੁਵਾਦ:

56 ਸਾਲ ਪਹਿਲਾਂ, NASA ਦੇ ਐਸਟ੍ਰੋਨਾਟ ਨੀਲ ਆਰਮਸਟ੍ਰੋਂਗ ਅਤੇ ਬਜ਼ ਐਲਡ੍ਰਿਨ ਚੰਨ ‘ਤੇ ਉਤਰ ਕੇ, ਚੰਨ ਦੀ ਸਤ੍ਹਾ ‘ਤੇ ਕਦਮ ਰੱਖਣ ਵਾਲੇ ਪਹਿਲੇ ਇਨਸਾਨ ਬਣੇ।
ਹੁਣ ਅਸੀਂ ਅੰਤਰਰਾਸ਼ਟਰੀ ਅਤੇ ਨਿੱਜੀ ਸਾਥੀਆਂ ਨਾਲ ਮਿਲ ਕੇ ਚੰਨ ‘ਤੇ ਵਾਪਸੀ ਅਤੇ ਉੱਥੇ ਪਹਿਲੀ ਲੰਬੇ ਸਮੇਂ ਦੀ ਮੌਜੂਦਗੀ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜੋ ਕਿ ਮੰਗਲ ਗ੍ਰਹਿ ਵੱਲ ਸਾਡੀ ਪਹਿਲੀ Crewed Mission ਵੱਲ ਇਕ ਅਹੰਮ ਕਦਮ ਹੋਵੇਗਾ।

ਚੰਨ ਵਾਂਗ, ਮੰਗਲ ਵੀ ਵਿਗਿਆਨਕ ਖੋਜ ਲਈ ਮਹੱਤਵਪੂਰਨ ਥਾਂ ਹੈ। ਇੱਥੋਂ ਮਿਲਣ ਵਾਲੀਆਂ ਤਕਨੀਕਾਂ ਇਨਸਾਨਾਂ ਨੂੰ ਧਰਤੀ ਤੋਂ ਦੂਰ ਯਾਤਰਾ ਕਰਨ ਯੋਗ ਬਣਾਉਣਗੀਆਂ।
ਲਾਲ ਗ੍ਰਹਿ (ਮੰਗਲ) ਬਾਰੇ ਜੋ ਕੁਝ ਅਸੀਂ ਸਿੱਖਾਂਗੇ, ਉਹ ਸਾਨੂੰ ਧਰਤੀ ਦੇ ਭੂਤਕਾਲ, ਭਵਿੱਖ ਅਤੇ ਹੋ ਸਕੇ ਤਾਂ ਇਹ ਵੀ ਦੱਸੇ ਕਿ ਸਾਡੀ ਧਰਤੀ ਤੋਂ ਇਲਾਵਾ ਵੀ ਜੀਵਨ ਮੌਜੂਦ ਹੈ ਜਾਂ ਨਹੀਂ।