ਅੰਤਰਰਾਸ਼ਟਰੀਭਾਰਤਲੁਧਿਆਣਾ

ਭਗਤ ਜਮਾਲਾ ਸਿੰਘ ਜੀ ਨਨੂਆ ਦੇ ਦੂਜੇ ਸਾਲਾਨਾ ਨਗਰ-ਕੀਰਤਨ ਅਤੇ ਜਾਗਰੂਕਤਾ ਫ਼ੇਰੀ ਦੀਆਂ ਸੇਵਾਵਾਂ ਵਿੱਚ ਯੋਗਦਾਨ ਪਾਉਣ ਲਈ ਹੇਠ ਦਿੱਤੀਆਂ ਪੰਚਾਇਤਾਂ ਨੂੰ ਬੇਨਤੀ।

ਜਦੋਂ ਸੀਸ ਪੁੱਜਾ ਤਾਂ ਸੀਸ ਗੰਜ ਬਣਿਆ
ਸੀਸ ਗੰਜ ਪੁੱਜ ਸਾਰੇ ਨਮਸ਼ਕਾਰ ਕਰਲੋ ।
ਨਗਰ-ਕੀਰਤਨ ਸਜਾ ਉੱਥੇ ਪੁੱਜਣਾ ਹੈ
ਵਿਰਾਸਾ ਸਾਂਭ ਲਈਏ ਮੁੜ ਵਿਚਾਰ ਕਰਲੋ

ਭਗਤ ਜਮਾਲਾ ਸਿੰਘ ਜੀ ਨਨੂਆ ਦੇ ਦੂਜੇ ਸਾਲਾਨਾ ਨਗਰ-ਕੀਰਤਨ ਅਤੇ ਜਾਗਰੂਕਤਾ ਫ਼ੇਰੀ ਦੀਆਂ ਸੇਵਾਵਾਂ ਵਿੱਚ ਯੋਗਦਾਨ ਪਾਉਣ ਲਈ ਹੇਠ ਦਿੱਤੀਆਂ ਪੰਚਾਇਤਾਂ ਨੂੰ ਬੇਨਤੀ।

ਮਿਤੀ ੨੨- ੧੧- ੨੦੨੫ ਨੂੰ ਪਿੰਡ ਗੁਰਦਿੱਤਪੁਰਾ (ਪਟਿਆਲਾ) ਤੋਂ ਪਿੰਡ ਜੈ ਨਗਰ ਤੱਕ ਇੱਕ ਨਗਰ-ਕੀਰਤਨ ਜਾਗਰੂਕਤਾ ਫ਼ੇਰੀ ਅਤੇ ਮਿਤੀ ੨੩- ੧੧- ੨੦੨੫ ਨੂੰ ਪਿੰਡ ਗੁਰਦਿੱਤਪੁਰਾ ਪਟਿਆਲਾ) ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਦੂਜਾ ਮਹਾਨ ਇਤਿਹਾਸਕ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ। ਇਸ ਫ਼ੇਰੀ ਤੇ ਨਗਰ ਕੀਰਤਨ ਦੇ ਮਾਰਗ ਤੇ ਪੈਂਦੇ ਹੇਠ ਲਿਖੇ ਸੈਣੀ-ਪਿੰਡਾਂ ਦੀਆਂ ਪੰਚਾਇਤਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਨਗਰ-ਕੀਰਤਨਾਂ ਦਾ ਸੁਆਗਤ ਤੇ ਦਰਸ਼ਨ ਕਰਨ ਦੇ ਨਾਲ਼ ਹੀ ਨਗਰ-ਕੀਰਤਨ ਤੇ ਜਾਗਰੂਕਤਾ ਫ਼ੇਰੀ ਦੀ ਅਗਲੇਰੇ ਮਾਰਗ ਤੇ ਅਗਵਾਈ ਵੀ ਕਰ ਕੇ ਗੁਰੂ ਦਾ ਅਸ਼ੀਰਵਾਦ ਪ੍ਰਾਪਤ ਕਰੋ ਜੀ।

1. ਮਿਤੀ ੨੨- ੧੧- ੨੦੨੫ ਵਾਲੀ ਜਾਗਰੂਕਤਾ ਫੇਰੀ ਦੇ ਮਾਰਗ ਤੇ ਪੈਂਦੇ ਪਿੰਡ- ਤਸੌਲੀ, ਅਬਰਾਮਾਂ, ਲੇਹਲਾਂ, ਰਾਈਂ ਮਾਜਰਾ, ਨਲਾਸ, ਰੰਗੀਆਂ, ਭਟੇੜੀ, ਉਪਲਹੇੜੀ, ਉਕਸੀ, ਭੇਡਵਾਲ, ਜੈ ਨਗਰ, ਪਬਰੀ, ਦਮਨਹੇੜੀ, ਭੱਦਕ, ਰਾਜਪੁਰਾ, ਸ਼ਾਮਦੂ, ਦਬਾਹਲੀ/ਦਭਾਲ੍ਹੀ ਤੇ ਉੜਦਨ।

1. ਮਿਤੀ: ੨੩- ੧੧- ੨੦੨੫ ਨੂੰ ਕੱਢੇ ਜਾ ਰਹੇ ਨਗਰ ਕੀਰਤਨ ਦੇ ਮਾਰਗ ਤੇ ਪੈਂਦੇ ਸੈਣੀਆਂ ਦੇ ਪਿੰਡ- ਅਬਰਾਮਾਂ, ਸੁਖਗੜ੍ਹ, ਰਾਏਪੁਰ, ਬਡਹੇੜੀ, ਖਰੜ, ਦੇਸੂ ਮਾਜਰਾ, ਸਹੌੜਾਂ, ਚਨਾਲੋਂ, ਕੁਰਾਲੀ, ਝੰਜੇੜੀ, ਭਾਗੋਮਾਜਰਾ, ਸਿੰਘ, ਰੰਗੀਲਪੁਰ, ਗੰਧੋ, ਭਿਓਰਾ, ਕੋਟਲਾ ਨਿਹੰਗ, ਟੱਪਰੀਆਂ, ਰੋਪੜ, ਨਾਨਕਪੁਰਾ, ਲਾਡਲ, ਖੁਆਸਪੁਰਾ, ਮਲਕਪੁਰ, ਅਹਿਮਦਪੁਰ, ਸਿੰਘਪੁਰਾ, ਛੋਟੀ ਥਲੀ, ਵੱਡੀ ਥਲੀ, ਘਨੌਲੀ, ਇੰਦਰਪੁਰਾ, ਸਰਸਾ ਨੰਗਲ, ਭਰਤ ਗੜ੍ਹ, ਬੜਾ ਪਿੰਡ, ਭਾਓਵਾਲ, ਬੇਲੀ, ਗਾਜ਼ੀਪੁਰ, ਗਰਦਲੇ, ਹਜ਼ਾਰਾ, ਅਟਾਰੀ, ਡਾਢੀ, ਕੀਰਤਪੁਰ ਸਾਹਿਬ, ਕੋਟਲ਼ਾ, ਬੱਡਲ ਤੇ ਨਿੱਕੂਵਾਲ ਆਦਿ।

MSB
the authorMSB