ਢਾਕਾ, 21 ਜੁਲਾਈ 2025 – ਬੰਗਲਾਦੇਸ਼ ਏਅਰ ਫੋਰਸ ਦਾ ਇੱਕ F-7 BGI ਟਰੇਨਿੰਗ ਜੈੱਟ ਅੱਜ ਦੁਪਹਿਰ ਢਾਕਾ ਦੇ ਮਾਈਲਸਟੋਨ ਸਕੂਲ ਐਂਡ ਕਾਲਜ ‘ਚ ਕਰੈਸ਼ ਹੋ ਗਿਆ। ਹਾਦਸੇ ਵਿੱਚ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਜਿਆਦਾਤਰ ਵਿਦਿਆਰਥੀ ਸਨ।
ਜੈੱਟ ਨੇ ਕੁਰਮਿਤੋਲਾ ਏਅਰਬੇਸ ਤੋਂ ਉਡਾਣ ਭਰੀ ਸੀ ਪਰ ਥੋੜ੍ਹੀ ਦੇਰ ਵਿੱਚ ਹੀ ਤਕਨੀਕੀ ਖਰਾਬੀ ਕਾਰਨ ਕਾਬੂ ਤੋਂ ਬਾਹਰ ਹੋ ਗਿਆ। ਪਾਇਲਟ ਨੇ ਭੀੜ ਭਾਟ ਵਾਲੇ ਇਲਾਕੇ ਤੋਂ ਦੂਰ ਲੈ ਜਾਣ ਦੀ ਕੋਸ਼ਿਸ਼ ਕੀਤੀ ਪਰ ਜੈੱਟ ਸਕੂਲ ਦੀ ਇਮਾਰਤ ਵਿੱਚ ਜਾ ਵੱਜਿਆ। ਪਾਇਲਟ ਫਲਾਈਟ ਲੈਫਟਿਨੈਂਟ ਮੋਹੰਮਦ ਤੌਕੀਰ ਇਸਲਾਮ ਵੀ ਹਾਦਸੇ ਵਿੱਚ ਜਾਨ ਗਵਾ ਬੈਠੇ।
160 ਤੋਂ ਵੱਧ ਲੋਕ ਜ਼ਖ਼ਮੀ, ਕਈ ਦੀ ਹਾਲਤ ਗੰਭੀਰ ਹੈ। ਸਰਕਾਰ ਵੱਲੋਂ ਮਾਤਮ ਦਾ ਦਿਨ ਐਲਾਨ ਕੀਤਾ ਗਿਆ ਹੈ ਅਤੇ ਹਾਦਸੇ ਦੀ ਜਾਂਚ ਜਾਰੀ ਹੈ।






