ਸ੍ਰੀ ਮੁਕਤਸਰ ਸਾਹਿਬ, 22 ਜੁਲਾਈ:
ਮੋਟਰਸਾਈਕਲ ਚੋਰੀਆਂ ਦੀਆਂ ਵਧਦੀਆਂ ਵਾਰਦਾਤਾਂ ‘ਤੇ ਲਗਾਮ ਲਗਾਉਣ ਲਈ ਐਸ.ਐਸ.ਪੀ. ਡਾ. ਅਖਿਲ ਚੌਧਰੀ ਆਈ.ਪੀ.ਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗਿੱਦੜਬਾਹਾ ਪੁਲਿਸ ਵੱਲੋਂ ਕਾਰਵਾਈ ਕਰਦਿਆਂ 08 ਚੋਰੀ ਕੀਤੇ ਮੋਟਰਸਾਈਕਲਾਂ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਕਾਰਵਾਈ
ਥਾਣਾ ਗਿੱਦੜਬਾਹਾ ਵਿਖੇ ਮੋਟਰਸਾਈਕਲ ਚੋਰੀ ਦੇ ਮਾਮਲੇ ਹੇਠ ਮੁੱਕਦਮਾ ਨੰਬਰ 96 ਮਿਤੀ 20-07-2025 ਅ/ਧ 303(2), 317(2),238 ਬੀ.ਐਨ.ਐਸ., 191,192 ਮੋਟਰਵਹੀਕਲ ਐਕਟ ਅਧੀਨ ਦਰਜ ਕੀਤਾ ਗਿਆ ਅਤੇ ਮੁਕੱਦਮਾ ਦੀ ਤਫਤੀਸ਼ ਦੌਰਾਨ ਸੰਦੀਪ ਸਿੰਘ ਉਰਫ ਗੋਰਾ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਰਾਏਕੇ ਖੁਰਦ/ਚੱਕ ਦਾਣਾ, ਜ਼ਿਲ੍ਹਾ ਬਠਿੰਡਾ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ 08 ਚੋਰੀ ਦੇ ਮੋਟਰਸਾਇਕਲ ਬ੍ਰਾਮਦ ਕੀਤੇ ਗਏ ਹਨ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।
ਬਰਾਮਦ ਕੀਤੇ ਮੋਟਰਸਾਈਕਲਾਂ ਦਾ ਵੇਰਵਾ:
1. ਹੀਰੋ ਸਪਲੈਂਡਰ (ਕਾਲਾ)
ਚੈਸੀ ਨੰ: MBLHAW112NHC91154
ਇੰਜਨ ਨੰ: HALIEVNHC80022
2. ਹੀਰੋ ਸਪਲੈਂਡਰ (ਕਾਲਾ – ਬਿਨਾਂ ਨੰਬਰੀ)
ਚੈਸੀ ਨੰ: MBLHAWMHC10059
ਇੰਜਨ ਨੰ: HA11EVMHCA8834
3. ਹੀਰੋ ਸਪਲੈਂਡਰ (ਕਾਲਾ – ਬਿਨਾਂ ਨੰਬਰੀ)
ਚੈਸੀ ਨੰ: MBLHAW112NHLA3425
ਇੰਜਨ ਨੰ: HA11EVMHL63765
4. ਹੀਰੋ ਸਪਲੈਂਡਰ ਪਲੱਸ (ਕਾਲਾ – ਬਿਨਾਂ ਨੰਬਰੀ)
ਚੈਸੀ ਅਤੇ ਇੰਜਨ ਨੰਬਰ ਰਗੜੇ ਹੋਏ
5. ਹੀਰੋ ਛਧ ਡੀਲਕਸ (ਲਾਲ – ਬਿਨਾਂ ਨੰਬਰੀ)
ਚੈਸੀ ਅਤੇ ਇੰਜਨ ਨੰਬਰ ਰਗੜੇ ਹੋਏ
6. ਹੀਰੋ ਛਧ ਡੀਲਕਸ (ਕਾਲਾ-ਲਾਲਧਾਰੀ – ਬਿਨਾਂ ਨੰਬਰੀ)
ਚੈਸੀ ਅਤੇ ਇੰਜਨ ਨੰਬਰ ਰਗੜੇ ਹੋਏ
7. ਹੀਰੋ ਸਪਲੈਂਡਰ ਪਲੱਸ (ਕਾਲਾ – ਬਿਨਾਂ ਨੰਬਰੀ)
ਚੈਸੀ ਅਤੇ ਇੰਜਨ ਨੰਬਰ ਰਗੜੇ ਹੋਏ
8. ਹੀਰੋ ਸਪਲੈਂਡਰ ਪਲੱਸ (ਕਾਲਾ – ਬਿਨਾਂ ਨੰਬਰੀ)
ਚੈਸੀ ਅਤੇ ਇੰਜਨ ਨੰਬਰ ਰਗੜੇ ਹੋਏ
📣 ਜਨਤਾ ਲਈ ਸੰਦੇਸ਼
ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਵੱਲੋਂ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਕਿ ਆਪਣੇ ਵਾਹਨਾਂ ਨੂੰ ਸੁਰੱਖਿਅਤ ਢੰਗ ਨਾਲ ਖੜੇ ਕਰੋ, ਅਣਜਾਣ ਲੋਕਾਂ ਤੋਂ ਸਾਵਧਾਨ ਰਹੋ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਤੁਰੰਤ ਨਜ਼ਦੀਕੀ ਪੁਲਿਸ ਥਾਣੇ ਜਾਂ 112 ‘ਤੇ ਦਿਓ।






