ਖੇਡਾਂਭਾਰਤ

ਭਾਰਤ ਦੀ 14ਵੀਂ ਟੌਸ ਹਾਰ — ਸੰਭਾਵਨਾ ਸਿਰਫ਼ 16,384 ਵਿੱਚੋਂ 1!

23 ਜੁਲਾਈ 2025 ਨੂੰ ਇੰਗਲੈਂਡ ਨਾਲ ਚੌਥੇ ਟੈਸਟ ਦੌਰਾਨ ਭਾਰਤ ਨੇ ਇੱਕ ਹੋਰ ਅਣਚਾਹੀ ਇਤਿਹਾਸ ਰਚ ਦਿੱਤਾ—ਟੀਮ ਇੰਡੀਆ ਨੇ ਆਪਣਾ ਲਗਾਤਾਰ 14ਵਾਂ ਟੌਸ ਹਾਰਿਆ, ਜਿਸ ਨਾਲ ਇਹ ਰਿਕਾਰਡ ਬਣ ਗਿਆ। ਇਹ ਸਿਲਸਿਲਾ ਰੋਹਿਤ ਸ਼ਰਮਾ, ਸੂਰਯਕੁਮਾਰ ਯਾਦਵ ਅਤੇ ਹੁਣ ਸ਼ੁਭਮਨ ਗਿੱਲ ਤੱਕ ਚੱਲ ਰਿਹਾ ਹੈ।

ਆੰਕੜਿਆਂ ਮੁਤਾਬਕ, ਇੱਕ ਟੌਸ ਹਾਰਨ ਦੀ ਸੰਭਾਵਨਾ 50% ਹੁੰਦੀ ਹੈ, ਪਰ 14 ਵਾਰੀ ਲਗਾਤਾਰ ਟੌਸ ਹਾਰ ਜਾਣਾ 16,384 ਵਿੱਚੋਂ 1 ਵਾਰੀ ਹੀ ਹੋ ਸਕਦਾ ਹੈ!

ਭਾਵੇਂ ਟੌਸ ਹਾਰ ਰਹੇ ਨੇ, ਪਰ ਟੀਮ ਇੰਡੀਆ ਨੇ ਕਈ ਵੱਡੇ ਮੈਚ ਜਿੱਤੇ ਵੀ ਨੇ—ਇਸੇ ਕਰਕੇ ਲੋਕ ਕਹਿ ਰਹੇ ਨੇ: ਟੌਸ ਹਾਰੋ, ਮੈਚ ਜਿੱਤੋ!