ਸਾਡਾ ਵਿਰਸਾਪੰਜਾਬਭਾਰਤ

ਸ੍ਰੀਨਗਰ ‘ਚ ਗੁਰੂ ਤੇਗ਼ ਬਹਾਦੁਰ ਜੀ ਦੀ ਸ਼ਹੀਦੀ ਸਮਾਗਮ ਦੌਰਾਨ ਗਾਇਕ ਬੀਰ ਸਿੰਘ ਦੇ ਨਾਚ-ਗਾਣੇ ‘ਤੇ ਵਿਵਾਦ, ਗਾਇਕ ਵੱਲੋਂ ਮਾਫੀ

ਸ੍ਰੀਨਗਰ ਵਿਖੇ ਪੰਜਾਬੀ ਭਾਸ਼ਾ ਵਿਭਾਗ ਵੱਲੋਂ ਗੁਰੂ ਤੇਗ਼ ਬਹਾਦੁਰ ਜੀ ਦੀ 350ਵੀ ਸ਼ਹੀਦੀ ਪੁਰਬ ਮਨਾਉਣ ਲਈ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਪ੍ਰਸਿੱਧ ਗਾਇਕ ਬੀਰ ਸਿੰਘ ਨੇ ਗੀਤ ਗਾਏ ਜਿਨ੍ਹਾਂ ‘ਤੇ ਦਰਸ਼ਕਾਂ ਵੱਲੋਂ ਨਾਚ ਕੀਤਾ ਗਿਆ। ਇਸ ਘਟਨਾ ਨੂੰ ਲੈ ਕੇ ਸਿੱਖ ਸੰਗਤਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਭਾਰੀ ਰੋਸ ਵਿਆਕਤ ਕੀਤਾ ਗਿਆ।

SGPC ਨੇ ਇਸ ਸਮਾਗਮ ਨੂੰ ਗੁਰੂ ਸਾਹਿਬ ਦੀ ਸ਼ਹੀਦੀ ਦੇ ਅਦਬ ਨੂੰ ਟੁੱਕਸ ਪਹੁੰਚਾਉਣ ਵਾਲਾ ਦੱਸਦੇ ਹੋਏ ਪੰਜਾਬ ਸਰਕਾਰ ਤੋਂ ਮਾਫੀ ਦੀ ਮੰਗ ਕੀਤੀ।

ਇਸ ਮਾਮਲੇ ‘ਤੇ ਗਾਇਕ ਬੀਰ ਸਿੰਘ ਨੇ ਲਿਖਤੀ ਅਤੇ ਵੀਡੀਓ ਰਾਹੀਂ ਮਾਫੀ ਮੰਗੀ, ਜਿਸ ‘ਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਮਾਗਮ ਦੀ ਗੰਭੀਰਤਾ ਦੀ ਜਾਣਕਾਰੀ ਨਹੀਂ ਸੀ। ਉਨ੍ਹਾਂ ਕਿਹਾ ਕਿ ਆਸਟਰੇਲੀਆ ਤੋਂ ਆਉਣ ਕਾਰਨ ਉਨ੍ਹਾਂ ਨੂੰ ਸਮੇਂ ‘ਤੇ ਸੰਦੇਸ਼ ਨਹੀਂ ਮਿਲੇ ਤੇ ਮੰਚ ਦੇ ਪਿੱਛੇ ਲੱਗੇ ਬੈਨਰ ਵੀ ਨਹੀਂ ਵੇਖੇ। ਜਦ ਉਹਨਾਂ ਨੂੰ ਗਲਤੀ ਦਾ ਅਹਿਸਾਸ ਹੋਇਆ, ਤਾਂ ਉਹਨਾਂ ਨੇ ਤੁਰੰਤ ਪਰੋਗਰਾਮ ਰੋਕ ਕੇ ਸਲੋਕ ਮਹੱਲਾ ਨਉਵਾਂ ਉਚਾਰਨ ਕਰਕੇ ਮਾਫੀ ਮੰਗੀ।

ਉਨ੍ਹਾਂ ਨੇ ਦੱਸਿਆ ਕਿ ਮੈਨੇਜਮੈਂਟ ਦੀ ਗਲਤੀ ਕਾਰਨ ਇਹ ਹਾਲਤ ਬਣੀ ਅਤੇ ਉਨ੍ਹਾਂ ਨੇ ਆਪਣੀ ਮੈਨੇਜਮੈਂਟ ਟੀਮ ਨੂੰ ਵੀ ਹਟਾ ਦਿੱਤਾ ਹੈ। ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰੀ ਲਗਾ ਕੇ ਉਹਨਾਂ ਤੋ ਤਨਖਾਹ ਵੀ ਮੰਗੀ ਹੈ।