ਪੰਜਾਬਲੁਧਿਆਣਾ

ਕਾਰਗਿਲ ਵਿਜੇ ਦਿਵਸ ਦੀ 26ਵੀਂ ਵਰ੍ਹੇਗੰਢ ਮਨਾਈ ਗਈ

ਲੁਧਿਆਣਾ (MSB) ਕਾਰਗਿਲ ਵਿਜੇ ਦਿਵਸ ਦੀ 26ਵੀਂ ਵਰ੍ਹੇਗੰਢ ਅੱਜ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਡਲ ਗ੍ਰਾਮ, ਲੁਧਿਆਣਾ ਵਿਖੇ ਮਨਾਈ ਗਈ। ਜਿਸ ਵਿੱਚ ਸਕੂਲ ਦੇ ਐਨਸੀਸੀ ਕੈਡਿਟਾਂ ਨੇ ਭਾਗ ਲਿਆ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਏ.ਐਨ.ਓ ਪਰਮਬੀਰ ਸਿੰਘ ਨੇ ਦੱਸਿਆ ਕਿ ਅੱਜ ਦੇ ਦਿਨ 26 ਸਾਲ ਪਹਿਲਾਂ ਅਸੀਂ ਕਾਰਗਿਲ ਅਤੇ ਦਰਾਸ ਦੀਆਂ ਪਹਾੜੀਆਂ ਨੂੰ ਪਾਕਿਸਤਾਨੀ ਘੁਸਪੈਠੀਆਂ ਅਤੇ ਸੈਨਿਕਾਂ ਤੋਂ ਆਜ਼ਾਦ ਕਰਵਾਇਆ ਸੀ।ਕਮਾਂਡਿੰਗ ਅਫ਼ਸਰ ਨੰਬਰ 4 ਪੰਜਾਬ ਏਅਰ ਸਕੁਐਡਰਨ ਐਨ.ਸੀ.ਸੀ ਲੁਧਿਆਣਾ ਦੀ ਅਗਵਾਈ ਹੇਠ ਅੱਜ ਐਨ.ਸੀ.ਸੀ ਕੈਡਿਟਾਂ ਵੱਲੋਂ ਇਹ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ।
ਇਸ ਮੌਕੇ ਕੈਡਿਟ ਧਰਮਵੀਰ ਅਤੇ ਕੈਡਿਟ ਚਾਹਤ ਵਰਮਾ ਨੇ ਕਾਰਗਿਲ ਜੰਗ ਵਿੱਚ ਸ਼ਹੀਦ ਹੋਏ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਦੇਣ ਲਈ ਕਵਿਤਾ ਅਤੇ ਦੇਸ਼ ਭਗਤੀ ਦੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੂੰ ਕਾਰਗਿਲ ਵਿਜੇ ਦਿਵਸ ਸਬੰਧੀ ਇੱਕ ਦਸਤਾਵੇਜ਼ੀ ਫਿਲਮ ਵੀ ਦਿਖਾਈ ਗਈ।
ਆਪਣੇ ਸੰਦੇਸ਼ ਵਿੱਚ ਪ੍ਰਿੰਸੀਪਲ ਕਰਨਜੀਤ ਸਿੰਘ ਨੇ ਕੈਡਿਟਾਂ ਨੂੰ ਦੇਸ਼ ਲਈ ਮਰ ਮਿਟਣ ਲਈ ਤਿਆਰ ਰਹਿਣ ਲਈ ਪ੍ਰੇਰਿਆ ਅਤੇ ਆਜ਼ਾਦੀ ਦੀ ਰਾਖੀ ਲਈ ਭਾਰਤੀ ਸੈਨਿਕਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਤੋਂ ਸਿੱਖਣ ਲਈ ਵੀ ਪ੍ਰੇਰਿਤ ਕੀਤਾ।
ਇਸ ਮੌਕੇ ਏ.ਐਨ.ਓ ਪਰਮਬੀਰ ਸਿੰਘ, ਸ਼੍ਰੀ ਮਨੋਜ ਕੁਮਾਰ, ਮੈਡਮ ਗੁਰਪ੍ਰੀਤ ਕੌਰ ਆਦਿ ਸਟਾਫ਼ ਮੈਂਬਰਾਂ ਨੇ ਕੈਡਿਟਾਂ ਨੂੰ ਆਪਣੀ ਜਾਨ ਦੇ ਖ਼ਤਰੇ ਵਿੱਚ ਵੀ ਦੇਸ਼ ਲਈ ਆਪਣਾ ਸਰਵੋਤਮ ਯੋਗਦਾਨ ਦੇਣ ਲਈ ਪ੍ਰੇਰਿਤ ਕੀਤਾ।

MSB
the authorMSB