ਪੰਜਾਬ

ਸੀ.ਆਈ.ਏ. ਸਟਾਫ ਮਲੋਟ ਵੱਲੋਂ — 50 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ

ਮਲੋਟ/ਸ੍ਰੀ ਮੁਕਤਸਰ ਸਾਹਿਬ, 28 ਜੁਲਾਈ 2025 ਰਜੇਸ਼ ਸ਼ਰਮਾ

ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਸਫਾਏ ਲਈ ਚਲਾਈ ਜਾ ਰਹੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਵਲੋ ਨਸ਼ਾ ਤਸਕਰਾਂ ਵਿਰੁੱਧ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।
ਇਸੇ ਲੜੀ ਹੇਠ ਐਸ.ਪੀ. (ਡੀ) ਸ੍ਰੀ ਮਨਮੀਤ ਸਿੰਘ ਢਿੱਲੋਂ ਅਤੇ ਡੀ.ਐੱਸ.ਪੀ. ਡੀ ਐਸ ਪੀ ਮਲੋਟ ਰਮਨਪ੍ਰੀਤ ਸਿੰਘ ਗਿੱਲ ਦੀ ਨਿਗਰਾਨੀ ਵਿੱਚ, ਇੰਸਪੈਕਟਰ ਹਰਪ੍ਰੀਤ ਸਿੰਘ , ਮੁਖ ਅਫਸਰ ਥਾਣਾ ਸਿਟੀ ਮਲੋਟ ਅਤੇ ਐਸ.ਆਈ. ਕੁਲਬੀਰ ਚੰਦ, ਇੰਚਾਰਜ ਸੀ.ਆਈ.ਏ. ਸਟਾਫ ਮਲੋਟ ਵੱਲੋਂ ਇਕ ਮੁਲਜ਼ਮ ਨੂੰ 50 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ।
ਸੀ.ਆਈ.ਏ. ਸਟਾਫ ਮਲੋਟ ਵੱਲੋਂ ਗਸ਼ਤ ਅਤੇ ਚੈੱਕਿੰਗ ਦੌਰਾਨ ਐਡਵਰਡ ਗੰਜ ਹਸਪਤਾਲ ਤੋਂ ਸ੍ਰੀ ਕ੍ਰਿਸ਼ਨ ਗਉਸ਼ਾਲਾ ਮਲੋਟ ਵੱਲ ਜਾਂਦੇ ਹੋਏ ਇੱਕ ਸ਼ੱਕੀ ਵਿਅਕਤੀ ਨੂੰ ਰੋਕਿਆ ਗਿਆ। ਪੁਲਿਸ ਨੇ ਉਸ ਦਾ ਨਾਮ ਪੁੱਛਿਆ ਤਾਂ ਉਸ ਵਿਅਕਤੀ ਨੇ ਆਪਣਾ ਨਾਂ ਹਰੀਸ਼ ਕੁਮਾਰ ਉਰਫ ਖੰਡਾ ਪੁੱਤਰ ਰੋਸ਼ਨ ਲਾਲ ਵਾਸੀ ਮਲੋਟ ਦੱਸਿਆ।
ਸ਼ੱਕ ਦੇ ਆਧਾਰ ‘ਤੇ ਲਾਈ ਗਈ ਤਲਾਸ਼ੀ ਦੌਰਾਨ ਉਸ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ‘ਤੇ ਤੁਰੰਤ ਕਾਨੂੰਨੀ ਕਾਰਵਾਈ ਕਰਦਿਆਂ ਥਾਣਾ ਸਿਟੀ ਮਲੋਟ ‘ਚ ਮੁਕਦਮਾ ਨੰਬਰ 123 ਮਿਤੀ 26.07.2025 ਅ /ਧ 21(ਬੀ)/61/85 27(ਏ) NDPS act ਹੇਠ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਪਛਾਣ:
ਨਾਮ: ਹਰੀਸ਼ ਕੁਮਾਰ ਉਰਫ ਖੰਡਾ
ਪਿਤਾ ਦਾ ਨਾਮ: ਰੋਸ਼ਨ ਲਾਲ
ਨਿਵਾਸੀ: ਮਲੋਟ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
ਅਪੀਲ:

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਨਾਗਰਿਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਨਸ਼ਿਆਂ ਵਿਰੁੱਧ ਜੰਗ ਵਿੱਚ ਆਪਣੀ ਭੂਮਿਕਾ ਨਿਭਾਉਂਦੇ ਹੋਏ ਨਸ਼ਾ ਵੇਚਣ ਜਾਂ ਵਰਤਣ ਬਾਰੇ ਕੋਈ ਵੀ ਜਾਣਕਾਰੀ ਮਿਲਣ ‘ਤੇ ਤੁਰੰਤ ਪੁਲਿਸ ਨੂੰ ਸੂਚਿਤ ਕਰੋ।
ਤੁਹਾਡੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।
ਇੱਕ ਸਾਫ-ਸੁਥਰੇ ਅਤੇ ਨਸ਼ਾਮੁਕਤ ਭਵਿੱਖ ਲਈ ਤੁਸੀਂ ਸਾਡਾ ਸਾਥ ਦਿਓ।
ਸੇਫ਼ ਪੰਜਾਬ ਹੈਲਪਲਾਈਨ: 97791-00200
ਜ਼ਿਲ੍ਹਾ ਪੁਲਿਸ ਕੰਟਰੋਲ ਰੂਮ ਨੰਬਰ: 80549-42100

MSB
the authorMSB