WCL 2025 ਦੇ ਲੈਜੈਂਡਜ਼ ਮੈਚ ‘ਚ ਆਸਟ੍ਰੇਲੀਆ ਚੈਂਪੀਅਨਜ਼ ਦੇ ਜੌਨ ਹੈਸਟਿੰਗਜ਼ ਨੇ ਇਕ ਅਜੀਬੋ-ਗਰੀਬ ਓਵਰ ਕਰਾਇਆ। ਇਸ ਓਵਰ ‘ਚ ਉਸ ਨੇ 13 ਵਾਈਡ ਤੇ 1 ਨੋ-ਬਾਲ ਸੁੱਟੀ, ਜਿਸ ਕਰਕੇ ਓਵਰ 18 ਗੇਂਦਾਂ ਦਾ ਬਣ ਗਿਆ। ਓਵਰ ਨਹੀਂ ਮੁਕੇਆ, ਮੈਚ ਮੁਕ ਗਿਆ। ਪਾਕਿਸਤਾਨ ਚੈਂਪੀਅਨਜ਼ ਖ਼ਿਲਾਫ਼ ਹੋਏ ਇਸ ਮੈਚ ‘ਚ ਓਵਰ ਦੀ ਸ਼ੁਰੂਆਤ ਹੀ 5 ਲਗਾਤਾਰ ਵਾਈਡਾਂ ਨਾਲ ਹੋਈ ਸੀ।
ਇਹ ਰਿਕਾਰਡ ਆਧਿਕਾਰਿਕ ਤੌਰ ‘ਤੇ ਦਰਜ ਨਹੀਂ ਹੋਵੇਗਾ ਕਿਉਂਕਿ ਇਹ ਲੈਜੈਂਡਜ਼ ਮੈਚ ਸੀ, ਪਰ ਕ੍ਰਿਕਟ ਪ੍ਰੇਮੀਆਂ ਲਈ ਇਹ ਇਕ ਯਾਦਗਾਰ ਤੇ ਹਾਸਿਆਂ ਭਰਿਆ ਪਲ ਬਣ ਗਿਆ।







