ਡੋਨਾਲਡ ਟਰੰਪ ਨੇ ਇੱਕ ਨਵੇਂ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇ ਹਨ ਜਿਸ ਵਿੱਚ 65 ਤੋਂ ਵੱਧ ਦੇਸ਼ਾਂ ਅਤੇ ਯੂਰਪੀਅਨ ਯੂਨੀਅਨ ਲਈ ਨਵੀਆਂ ਟੈਰਿਫ ਦਰਾਂ ਲਾਗੂ ਕੀਤੀਆਂ ਗਈਆਂ ਹਨ। ਹਾਲਾਂਕਿ ਪਹਿਲਾਂ 1 ਅਗਸਤ ਦੀ ਤਾਰੀਖ਼ ਤੈਅ ਕੀਤੀ ਗਈ ਸੀ, ਪਰ ਜ਼ਿਆਦਾਤਰ ਦੇਸ਼ਾਂ ਲਈ ਇਹ ਨਵੀਆਂ ਦਰਾਂ 7 ਅਗਸਤ ਤੋਂ ਲਾਗੂ ਹੋਣਗੀਆਂ।
ਭਾਰਤ ਅਤੇ ਹੋਰ ਦੇਸ਼ਾਂ ਲਈ ਮੁੱਖ ਦਰਾਂ ਇਸ ਸੂਚੀ ਵਿੱਚ ਕਈ ਦੇਸ਼ਾਂ ਲਈ ਟੈਰਿਫ ਵਧਾਏ ਗਏ ਹਨ। ਭਾਰਤ ‘ਤੇ 25% ਟੈਰਿਫ ਦਰ ਲਾਗੂ ਕੀਤੀ ਗਈ ਹੈ, ਜੋ ਕਿ 7 ਅਗਸਤ ਤੋਂ ਪ੍ਰਭਾਵੀ ਹੋਵੇਗੀ। ਇਸ ਤੋਂ ਇਲਾਵਾ, ਕੁਝ ਹੋਰ ਦੇਸ਼ਾਂ ਲਈ ਟੈਰਿਫ ਦਰਾਂ ਇਸ ਪ੍ਰਕਾਰ ਹਨ:
- ਕੈਨੇਡਾ: ਕੈਨੇਡਾ ‘ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਵਿੱਚ ਅਸਫਲ ਰਹਿਣ ਕਰਕੇ 35% ਦੀ ਸਖ਼ਤ ਟੈਰਿਫ ਲਾਗੂ ਕੀਤੀ ਗਈ ਹੈ। ਇਹ ਦਰ 25% ਤੋਂ ਵਧਾਈ ਗਈ ਹੈ।
- ਬ੍ਰਾਜ਼ੀਲ: 10%
- ਯੂਨਾਈਟਿਡ ਕਿੰਗਡਮ: 10%
- ਜਾਪਾਨ: 15%
- ਲਾਓਸ ਅਤੇ ਮਿਆਂਮਾਰ: 40%
- ਪਾਕਿਸਤਾਨ: 19%
- ਸ਼੍ਰੀਲੰਕਾ: 20%
- ਸੀਰੀਆ: 41% (ਸਭ ਤੋਂ ਵੱਧ)
- ਸਵਿਟਜ਼ਰਲੈਂਡ: 39%
- ਚੀਨ ਅਤੇ ਮੈਕਸੀਕੋ: ਚੀਨ ਅਤੇ ਮੈਕਸੀਕੋ ਨਾਲ ਅਜੇ ਵੀ ਗੱਲਬਾਤ ਚੱਲ ਰਹੀ ਹੈ। ਮੈਕਸੀਕੋ ਨੂੰ 90 ਦਿਨਾਂ ਦੀ ਮੋਹਲਤ ਦਿੱਤੀ ਗਈ ਹੈ, ਜਦੋਂ ਕਿ ਚੀਨ ਨਾਲ ਸੌਦੇ ਲਈ 12 ਅਗਸਤ ਦੀ ਸਮਾਂ ਸੀਮਾ ਨੂੰ ਵੀ ਵਧਾਉਣ ਦੀ ਉਮੀਦ ਹੈ।






