ਅੱਜ, ਸ੍ਰੀ ਗੁਰਮੀਤ ਸਿੰਘ ਕੁਲਰ, ਪ੍ਰਧਾਨ ਫਿਕੋ (ਫੈਡਰੇਸ਼ਨ ਆਫ ਇੰਡੀਅਨ ਚੇੰਬਰ ਆਫ ਕਾਮਰਸ ਐਂਡ ਇੰਡਸਟਰੀ) ਨੂੰ ਨਵੀ ਦਿੱਲੀ ਵਿੱਚ ਹੋਏ 7th MICE (ਮੀਟਿੰਗਜ਼, ਇਨਸੈਂਟਿਵਜ਼, ਕਾਨਫਰੰਸਜ਼ ਅਤੇ ਐਗਜ਼ਿਬਿਸ਼ਨਜ਼) ਕਾਨਫਰੰਸ ਵਿੱਚ “ਅਸੋਸੀਏਸ਼ਨ ਐਕਸੀਲੈਂਸ ਐਵਾਰਡ” ਨਾਲ ਸਨਮਾਨਿਤ ਕੀਤਾ ਗਿਆ। ਇਹ ਇੰਡਸਟਰੀਜ਼ ਦੇ ਸਾਂਝੇ ਵਿਕਾਸ ਲਈ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਲਈ ਦਿੱਤਾ ਗਿਆ ਹੈ। ਇਹ ਗਲ ਸਾਰਥਕ ਹੈ ਕਿ ਫਿਕੋ ਨੇ 01.04.2025 ਤੋਂ 31.07.2025 ਤੱਕ ਚਾਰ ਅੰਤਰਰਾਸ਼ਟਰੀ ਡੈਲੀਗੇਸ਼ਨਾਂ ਦੀ ਅਗਵਾਈ ਕੀਤੀ, ਜਿਨ੍ਹਾਂ ਵਿੱਚ 200 ਤੋਂ ਵੱਧ ਉਦਯੋਗਪਤੀਆਂ ਨੇ ਕਈ ਪ੍ਰਮੁੱਖ ਸ਼ੋਜ਼ ਵਿੱਚ ਹਿੱਸਾ ਲਿਆ, ਜਿਨ੍ਹਾਂ ਵਿੱਚ ਚਾਈਨਾ ਸਾਈਕਲ ਸ਼ੋ, ਚਾਈਨਾ ਪਲਾਸ, ਕੈਂਟਨ ਮੇਲੇ ਅਤੇ ਯੂਰੋਬਾਇਕ ਸ਼ਾਮਿਲ ਹਨ। ਇਹ ਐਵਾਰਡ ਸ੍ਰੀ ਕਰੁਣ ਕੁਮਾਰ, ਸਹਾਇਕ ਨਿਰਦੇਸ਼ਕ MSME ਟੈਸਟਿੰਗ ਸੈਂਟਰ, ਨਵੀਂ ਦਿੱਲੀ ਵੱਲੋਂ ਪੇਸ਼ ਕੀਤਾ ਗਿਆ।
ਸ਼੍ਰੀ ਰਾਜੀਵ ਚਾਵਲਾ ਚੇਅਰਮੈਨ ਆਏ.ਐਮ.ਐਸ.ਐਮ.ਈ.ਓਫ.ਇੰਡੀਆ ਨੇ ਸ. ਗੁਰਮੀਤ ਸਿੰਘ ਕੁਲਾਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਗੁਰਮੀਤ ਸਿੰਘ ਕੁਲਾਰ ਦੀ ਸਖ਼ਤ ਮਿਹਨਤ ਅਤੇ ਲਗਨ ਸਦਕਾ ਹੀ ਉਨ੍ਹਾਂ ਨੂੰ ਇਹ ਪੁਰਸਕਾਰ ਮਿਲਿਆ ਹੈ।
ਸ਼੍ਰੀ ਓਂਕਾਰ ਸਿੰਘ ਪਾਹਵਾ ਚੇਅਰਮੈਨ ਏਵਨ ਸਾਈਕਲਜ਼ ਲਿਮਟਿਡ ਨੇ ਸ ਗੁਰਮੀਤ ਸਿੰਘ ਕੁਲਾਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਗੁਰਮੀਤ ਸਿੰਘ ਕੁਲਾਰ ਦੀ ਅਥਾਹ ਮਿਹਨਤ ਅਤੇ ਲਗਨ ਸਦਕਾ ਇਹ ਐਵਾਰਡ ਹਾਸਿਲ ਹੋਇਆ ਹੈ।
ਸ਼੍ਰੀ ਕੇ.ਕੇ.ਸੇਠ ਚੇਅਰਮੈਨ ਫਿਕੋ ਨੇ ਕਿਹਾ ਕਿ ਗੁਰਮੀਤ ਸਿੰਘ ਕੁਲਾਰ ਦੀ ਇੰਡਸਟਰੀ ਅਤੇ ਸਮਾਜ ਲਈ ਕੀਤੀ ਮਿਹਨਤ ਨੂੰ ਮਾਨਤਾ ਮਿਲੀ ਹੈ ਅਤੇ ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ।
ਸ਼੍ਰੀ ਪੰਕਜ ਮੁੰਜਾਲ ਚੇਅਰਮੈਨ ਅਤੇ ਸ਼੍ਰੀ ਐੱਸ.ਕੇ. ਰਾਏ ਵਾਈਸ-ਚੇਅਰਮੈਨ ਹੀਰੋ ਸਾਈਕਲਜ਼ ਲਿਮਟਿਡ ਅਤੇ ਸਕੱਤਰ ਜਨਰਲ ਲੁਧਿਆਣਾ ਸੰਸਕ੍ਰਿਤ ਸਮਾਗਮ ਨੇ ਕਿਹਾ ਕਿ ਸਾਨੂੰ ਗੁਰਮੀਤ ਸਿੰਘ ਕੁਲਾਰ ‘ਤੇ ਮਾਣ ਹੈ, ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ।
ਸ. ਗੁਰਵਿੰਦਰ ਸਿੰਘ ਸਚਦੇਵਾ ਪ੍ਰਧਾਨ ਲੁਧਿਆਣਾ ਪਾਈਪ ਐਂਡ ਸੈਨੇਟਰੀ ਟ੍ਰੇਡਰਜ਼ ਐਸੋਸੀਏਸ਼ਨ ਨੇ ਸ.ਗੁਰਮੀਤ ਸਿੰਘ ਕੁਲਾਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਉਨ੍ਹਾਂ ਦੀ ਮਿਹਨਤ ਦਾ ਤਾਜ ਹੈ।
ਸ. ਮਨਜਿੰਦਰ ਸਿੰਘ ਸਚਦੇਵਾ ਪ੍ਰਧਾਨ ਬ੍ਰੈਡੋ ਨੇ ਕਿਹਾ ਕਿ ‘ਕੁਲਾਰ ਦੇ ਅਣਥੱਕ ਯਤਨਾਂ ਅਤੇ ਲੁਧਿਆਣਾ ਅਤੇ ਪੰਜਾਬ ਦੇ ਉਦਯੋਗ ਨੂੰ ਅਥਾਹ ਸਮਰਥਨ ਦਾ ਤਾਜ ਮਿਲਿਆ ਹੈ!’
ਸ਼੍ਰੀ ਨਰਿੰਦਰ ਭਮਰਾ ਪ੍ਰਧਾਨ ਫਾਸਟਨਰਜ਼ ਮੈਨੂਫੈਕਚਰਰਜ਼ ਆਫ ਇੰਡੀਆ ਨੇ ਸ.ਗੁਰਮੀਤ ਸਿੰਘ ਕੁਲਾਰ ਨੂੰ ਵਧਾਈ ਦਿੱਤੀ ਅਤੇ ਸਾਨੂੰ ਕੁਲਾਰ ‘ਤੇ ਮਾਣ ਹੈ।
ਸ਼੍ਰੀ ਦਲਬੀਰ ਸਿੰਘ ਧੀਮਾਨ ਚੇਅਰਮੈਨ ਯੂਨਾਈਟਿਡ ਸਿਲਾਈ ਮਸ਼ੀਨ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ਨੇ ਕਿਹਾ ਕਿ ਕੁਲਾਰ ਸਨਮਾਨ ਦੇ ਹੱਕਦਾਰ ਹਨ।
ਸ. ਸੁਖਦਿਆਲ ਸਿੰਘ ਬਸੰਤ ਚੇਅਰਮੈਨ ਰਾਮਗੜ੍ਹੀਆ ਫਾਊਂਡੇਸ਼ਨ ਨੇ ਸ.ਗੁਰਮੀਤ ਸਿੰਘ ਕੁਲਾਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਉਦਯੋਗ ਲਈ 24 X 7 ਉਪਲਬਧ ਹਨ, ਅਤੇ ਇਹ ਕੁਲਾਰ ਦੀ ਸਖ਼ਤ ਮਿਹਨਤ ਹੈ ਜਿਸ ਕਾਰਨ ਇਹ ਵੱਕਾਰੀ ਮਾਨਤਾ ਪ੍ਰਾਪਤ ਹੋਈ ਹੈ।
ਸ: ਤਰਲੋਚਨ ਸਿੰਘ ਮਠਾੜੂ ਪ੍ਰਧਾਨ ਐਸੋਸੀਏਸ਼ਨ ਆਫ਼ ਲੁਧਿਆਣਾ ਮਸ਼ੀਨ ਟੂਲਜ਼ ਇੰਡਸਟਰੀਜ਼ ਨੇ ਕੁਲਾਰ ਨੂੰ ਵਧਾਈ ਦਿੱਤੀ |
ਸ. ਰਘਬੀਰ ਸਿੰਘ ਸੋਹਲ ਪ੍ਰਧਾਨ ਪਲਾਈਵੁੱਡ ਮੈਨੂਫੈਕਚਰਰਜ਼ ਐਸੋਸੀਏਸ਼ਨ ਨੇ ਸ.ਗੁਰਮੀਤ ਸਿੰਘ ਕੁਲਾਰ ਨੂੰ ਵਧਾਈ ਦਿੱਤੀ ਅਤੇ ਕਿਹਾ ਸਾਨੂੰ ਤੁਹਾਡੇ ‘ਤੇ ਮਾਣ ਹੈ।
ਸ. ਅਸ਼ਪ੍ਰੀਤ ਸਿੰਘ ਸਾਹਨੀ ਮੈਂਬਰ ਸਟੇਟ ਕੌਾਸਲ ਸੀ.ਆਈ.ਆਈ. ਨੇ ਸ: ਗੁਰਮੀਤ ਸਿੰਘ ਕੁਲਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਕੁਲਾਰ ਦੀ ਸਨਅਤ ਪ੍ਰਤੀ ਲਗਨ ਸਦਕਾ ਇਹ ਮਾਨਤਾ ਪ੍ਰਾਪਤ ਹੋਈ ਹੈ |
ਸ: ਸਤਨਾਮ ਸਿੰਘ ਮੱਕੜ ਪ੍ਰਧਾਨ ਢੰਡਾਰੀ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਅਸੀਂ ਲੁਧਿਆਣਾ ਦੇ ਉਦਯੋਗਪਤੀਆਂ ਲਈ ਇੱਕ ਪ੍ਰੇਰਨਾ ਸਰੋਤ ਹਾਂ।
ਡਾ.ਬਲਦੀਪ ਸਿੰਘ ਸੀ.ਐਮ.ਡੀ. ਦੀਪ ਹਸਪਤਾਲ ਨੇ ਕੁਲਾਰ ਦਾ ਅਣਥੱਕ ਕੰਮ ਸਾਡੇ ਸਮਕਾਲੀ ਉਦਯੋਗ ‘ਤੇ ਅਮਿੱਟ ਛਾਪ ਛੱਡੇਗਾ।
ਸ. ਹਰਸਿਮਰਨਜੀਤ ਸਿੰਘ ਲੱਕੀ ਪ੍ਰਧਾਨ ਯੂਸੀਪੀਐਮਏ ਨੇ ਕੁਲਾਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਾਨੂੰ ਸ.ਗੁਰਮੀਤ ਸਿੰਘ ਕੁਲਾਰ ‘ਤੇ ਮਾਣ ਹੈ।
ਸ਼੍ਰੀ ਰਾਕੇਸ਼ ਗੁਪਤਾ ਸੀਨੀਅਰ ਮੀਤ ਪ੍ਰਧਾਨ ਲੁਧਿਆਣਾ ਸਾਈਕਲ ਸਪਲਾਇਰ ਐਸੋਸੀਏਸ਼ਨ ਨੇ ਕਿਹਾ ਕਿ ਉਦਯੋਗ ਦੇ ਵਿਕਾਸ ਲਈ ਕੁਲਾਰ ਦੇ ਯਤਨ ਬੇਮਿਸਾਲ ਅਤੇ ਢੁਕਵੇਂ ਇਨਾਮ ਹਨ।
ਸ: ਰਣਜੋਧ ਸਿੰਘ ਪ੍ਰਧਾਨ ਰਾਮਗੜ੍ਹੀਆ ਐਜੂਕੇਸ਼ਨ ਕੌਾਸਲ ਨੇ ਕੁਲਾਰ ਨੂੰ ਮਾਨਤਾ ਪ੍ਰਾਪਤ ਹੋਣ ‘ਤੇ ਵਧਾਈ ਦਿੱਤੀ |





