ਸਾਡਾ ਵਿਰਸਾਘਰ-ਪਰਿਵਾਰਪੰਜਾਬਭਾਰਤ

ਪੁਰਾਤਨ ਪੰਜਾਬੀ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਦਾ ਤੀਆਂ ਦਾ ਤਿਉਹਾਰ ਮਨਾਇਆ

 

ਸਿਟੀ ਦਸਤਕ 3 ਅਗਸਤ (ਗੁਰਜੀਤ ਕੌਰ)-

ਮੁਹੱਲਾ ਪ੍ਰਭਾਤ ਨਗਰ ਅਤੇ ਭਗਵਾਨ ਨਗਰ ਦੀਆਂ ਮਹਿਲਾਵਾਂ ਵੱਲੋਂ ਪ੍ਰਿੰਸੀਪਲ ਕਵਲਜੀਤ ਕੌਰ ਕਲਸੀ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਬੜੀ ਧੂਮ ਧਾਮ ਅਤੇ ਉਤਸ਼ਾਹ ਨਾਲ ਮਨਾਇਆ । ਪੰਜਾਬੀ ਸੱਭਿਆਚਾਰ ਨੂੰ ਦਰਸ਼ਾਉਂਦੇ ਇਸ ਤੀਆਂ ਦੇ ਤਿਉਹਾਰ ਨੂੰ ਰੌਣਕ ਤੀਆਂ ਦੀ ਬੈਨਰ ਹੇਠ ਮਨਾਇਆ ਗਿਆ। ਡੋਲੀ ਗਹੀਰ ਅਤੇ ਸੁਖਜੀਤ ਕੌਰ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਸਮਾਗਮ ਨੂੰ ਸ਼ਾਨਦਾਰ ਤਰੀਕੇ ਨਾਲ ਪੇਸ਼ ਕੀਤਾ। ਪੁਰਾਤਨ ਪੰਜਾਬੀ ਸੱਭਿਆਚਾਰ ਦੀ ਦਿੱਖ ਨੂੰ ਮੁੜ ਸੁਰਜੀਤ ਕਰਦਿਆਂ ਤੀਆਂ ਦੇ ਤਿਉਹਾਰ ਮੌਕੇ ਚਰਖਾ, ਗਾਗਰ, ਫੁਲਕਾਰੀ , ਪੀਂਘ, ਘਰ ਦੀਆਂ ਬਣੀਆਂ ਦਰੀਆਂ ਅਤੇ ਪੱਖੀਆਂ ਨੌਜਵਾਨ ਪੀੜੀ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਕਵਲਜੀਤ ਕੌਰ ਕਲਸੀ ਨੇ ਦੱਸਿਆ ਕਿ ਤੀਆਂ ਦੇ ਤਿਉਹਾਰ ਜੋ ਪੁਰਾਤਨ ਸਮੇਂ ਵਿੱਚ ਬੜੇ ਹੀ ਸੱਭਿਆਚਾਰਕ ਤਰੀਕੇ ਨਾਲ ਮਨਾਏ ਜਾਂਦੇ ਸਨ , ਨੂੰ ਸੁਰਜੀਤ ਰੱਖਣ ਲਈ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਹੁਣ ਵੀ ਮੁਟਿਆਰਾਂ ਅਤੇ ਔਰਤਾਂ ਮਿਲ ਕੇ ਇਸ ਢੰਗ ਨਾਲ ਮਨਾਉਂਦੀਆਂ ਹਨ ਕਿ ਪੰਜਾਬ ਦੀ ਇਹ ਸੱਭਿਆਚਾਰਕ ਵਿਰਾਸਤ ਅੱਗੇ ਤੁਰਦੀ ਰਹੇ। ਇਸ ਮੌਕੇ ਇਕੱਠੀਆਂ ਹੋਈਆਂ ਮੁਟਿਆਰਾਂ ਨੇ ਖੇਡਾਂ, ਡਾਂਸ ਭੰਗੜਾ , ਫਨ ਗੇਮ ਅਤੇ ਡੀਜੇ ਦੀਆਂ ਧੁਨਾਂ ਉੱਪਰ ਗਿੱਦਾ ਅਤੇ ਭੰਗੜੇ ਦੀਆਂ ਪੇਸ਼ਕਾਰੀਆਂ ਕਰਕੇ ਬੜੇ ਹੀ ਉਤਸ਼ਾਹ ਨਾਲ ਤੀਆਂ ਦੇ ਤਿਉਹਾਰ ਵਿੱਚ ਸ਼ਿਰਕਤ ਕੀਤੀ। ਸਟੇਜ ਦੇ ਸੰਚਾਲਨ ਦੀ ਭੂਮਿਕਾ ਨਵਨੀਤ ਕੌਰ ,ਹਰਿੰਦਰ ਪਾਲ ਸਿੰਘ ਅਤੇ ਜਸਪ੍ਰੀਤ ਕੌਰ ਨੇ ਬੜੇ ਹੀ ਖੂਬਸੂਰਤ ਅੰਦਾਜ਼ ਨਾਲ ਨਿਭਾਈ । ਰਾਮਗੜੀਆ ਗਰਲਸ ਸਕੂਲ ਦੇ ਪ੍ਰਿੰਸੀਪਲ ਮਨਦੀਪ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨਾਂ ਵੱਲੋਂ ਤੀਆਂ ਦਾ ਤਿਉਹਾਰ ਮਨਾ ਰਹੀਆਂ ਮਹਿਲਾਵਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਪੇਸ਼ਕਾਰੀ ਕਰਕੇ ਉਹ ਪੰਜਾਬ ਦੇ ਪੁਰਾਤਨ ਤਿਉਹਾਰ ਨੂੰ ਜਿਉਂਦਾ ਰੱਖਣ ਵਿੱਚ ਬਹੁਤ ਹੀ ਉਮਦਾ ਯੋਗਦਾਨ ਪਾ ਰਹੇ ਹਨ। ਤੀਆਂ ਦੇ ਇਸ ਤਿਉਹਾਰ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਰਜਿੰਦਰ ਕੌਰ ਗੋਲਡੀ ਵਾਲੀਆ ਨੇ ਵੀ ਸ਼ਮੂਲੀਅਤ ਕੀਤੀ । ਇਸ ਮੌਕੇ ਪ੍ਰਿੰਸੀਪਲ ਕਵਲਜੀਤ ਕੌਰ ਕਲਸੀ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਸਾਡੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੈ। ਇਸ ਸਮਾਗਮ ਵਿੱਚ ਮਿਸਿਜ ਤੀਜ ਦਾ ਖਿਤਾਬ ਨਵਨੀਤ ਕੌਰ ਦੀ ਝੋਲੀ ਪਿਆ। ਇਸ ਤੋਂ ਇਲਾਵਾ ਗਿੱਦਿਆਂ ਦੀ ਰਾਣੀ ਦਾ ਖਿਤਾਬ ਡਾਕਟਰ ਮਨਮੀਤ ਕੌਰ, ਪੰਜਾਬਣ ਮੁਟਿਆਰ ਦਾ ਖਿਤਾਬ ਸੰਦੀਪ ਕੌਰ ਅਤੇ ਸੋਹਣੀ ਮੁਟਿਆਰ ਦਾ ਖਿਤਾਬ ਮਨਮੀਤ ਕੌਰ ਤੇ ਗਿੱਦਿਆਂ ਦੀ ਰਾਣੀ ਦਾ ਖਿਤਾਬ ਤਜਿੰਦਰ ਕੌਰ ਦੇ ਹਿੱਸੇ ਆਇਆ। ਤੀਆਂ ਦੇ ਤਿਉਹਾਰ ਵਿੱਚ ਸ਼ਿਰਕਤ ਕਰਨ ਵਾਲੀਆਂ ਸਾਰੀਆਂ ਹੀ ਮਹਿਲਾਵਾਂ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਅਗਲੇ ਵਰੇ ਮੁੜ ਮਿਲਣ ਦਾ ਵਾਇਦਾ ਕਰਦਿਆਂ ਹੋਇਆ ਤੀਆਂ ਦਾ ਤਿਉਹਾਰ ਸਮਾਗਮ ਬੜੇ ਹੀ ਖੁਸ਼ਨੁਮਾ ਮਾਹੌਲ ਵਿੱਚ ਸਮਾਪਤ ਹੋਇਆ।

MSB
the authorMSB