ਪੰਜਾਬਭਾਰਤ

ਸਿੱਧੂ ਮੂਸੇਵਾਲਾ ਦੇ ਪੁਤਲੇ ‘ਤੇ ਗੋਲੀਆਂ ਚਲੀਆਂ, ਮਾਂ ਨੇ ਕਿਹਾ – ਇਹ ਮੇਰੀ ਰੂਹ ‘ਤੇ ਜ਼ਖ਼ਮ ਹੈ!

ਸਿਰਸਾ (ਹਰਿਆਣਾ) ਦੇ  ਪਿੰਡ ਵਿੱਚ ਲੱਗੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪੁਤਲੇ ‘ਤੇ ਹਾਲ ਹੀ ਵਿੱਚ ਅਣਪਛਾਤੇ ਲੋਕਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਇਹ ਘਟਨਾ ਦੀ ਵੀਡੀਓ ਜਨਨਾਇਕ ਜਨਤਾ ਪਾਰਟੀ (JJP) ਦੇ ਨੇਤਾ ਦਿਗਵਿਜੇ ਚੌਟਾਲਾ ਦੇ ਫੋਨ ‘ਤੇ ਇੱਕ ਅੰਤਰਰਾਸ਼ਟਰੀ ਨੰਬਰ ਤੋਂ ਭੇਜੀ ਗਈ, ਜਿਸ ਵਿੱਚ ਪੂਰਾ ਹਮਲਾ ਦਿਖਾਇਆ ਗਿਆ ਸੀ।

ਲਾਰੈਂਸ ਬਿਸ਼ਨੋਈ ਗੈਂਗ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲੈਂਦਿਆਂ ਮੂਸੇਵਾਲਾ ਦੇ ਸਮਰਥਕਾਂ ਨੂੰ ਧਮਕੀਆਂ ਦਿੱਤੀਆਂ ਹਨ। ਉਹਨਾਂ ਨੇ ਮੂਸੇਵਾਲਾ ਨੂੰ “ਸ਼ਹੀਦ” ਮੰਨਣ ‘ਤੇ ਵੀ ਇਤਰਾਜ਼ ਜਤਾਇਆ ਹੈ।

ਪੁਲਿਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਨਾ ਸਿਰਫ਼ ਮੂਸੇਵਾਲਾ ਦੇ ਚਾਹੁਣ ਵਾਲਿਆਂ ਲਈ ਸਦਮਾ ਹੈ, ਸਗੋਂ ਪੰਜਾਬੀ ਸਭਿਆਚਾਰ ਅਤੇ ਜਵਾਨੀ ਦੀ ਆਵਾਜ਼ ‘ਤੇ ਵੀ ਹਮਲੇ ਵਾਂਗ ਮੰਨੀ ਜਾ ਰਹੀ ਹੈ।

 

View this post on Instagram

 

A post shared by Charan Kaur (@charan_kaur5911)