Skip to content
Social networks

ਹੀਮੋਫੀਲੀਆ ਦੇ ਮਰੀਜਾਂ ਲਈ ਮੁਫਤ ਇਨਹੈਬਿਟਰ ਸਕਰੀਨਿੰਗ ਕੈਂਪ ਲਗਾਇਆ

ਲੁਧਿਆਣਾ,26 ਅਗਸਤ - ਇਨਡੀਜ਼ਨ ਕੰਪਨੀ ਵੱਲੋ ਟੈਕੇਡਾ ਬਾਇਓਫਾਰਮਾਸੀਊਟੀਕਲ ਕੰਪਨੀ ਦੀ ਟੀਮ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਲੁਧਿਆਣਾ ਵਿਖੇ ਪੂਰਨ ਸੰਪਰਕ ਪੈਸ਼ੇਂਟ ਸਪੋਰਟ ਪ੍ਰੋਗਰਾਮ ਤਹਿਤ ਹੀਮੋਫੀਲੀਆ ਦੇ ਮਰੀਜਾਂ ਲਈ ਇਕ ਵਿਸ਼ੇਸ਼ ਕੈਂਪ ਲਗਾਇਆ...

MSB MSB ✓
3 minutes read 0 comments

ਲੁਧਿਆਣਾ,26 ਅਗਸਤ – ਇਨਡੀਜ਼ਨ ਕੰਪਨੀ ਵੱਲੋ ਟੈਕੇਡਾ ਬਾਇਓਫਾਰਮਾਸੀਊਟੀਕਲ ਕੰਪਨੀ ਦੀ ਟੀਮ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਲੁਧਿਆਣਾ ਵਿਖੇ ਪੂਰਨ ਸੰਪਰਕ ਪੈਸ਼ੇਂਟ ਸਪੋਰਟ ਪ੍ਰੋਗਰਾਮ ਤਹਿਤ ਹੀਮੋਫੀਲੀਆ ਦੇ ਮਰੀਜਾਂ ਲਈ ਇਕ ਵਿਸ਼ੇਸ਼ ਕੈਂਪ ਲਗਾਇਆ ਗਿਆ, ਜਿਸ ਵਿਚ ਹੀਮੋਫੀਲੀਆ ਰੋਗ ਨਾਲ ਪੀੜਤ ਮਰੀਜਾਂ ਲਈ ਇਨਹੈਬਿਟਰ ਸਕਰੀਨਿੰਗ ਟੈਸਟ ਕੈਂਪ ਲਗਾਇਆ ਗਿਆ, ਜਿਸ ਵਿਚ 30 ਦੇ ਕਰੀਬ ਹੀਮੋਫੀਲੀਆ ਮਰੀਜਾਂ ਨੇ ਲਾਹਾ ਲਿਆ | ਇਸ ਬਾਰੇ ਗੱਲਬਾਤ ਕਰਦਿਆ ਨੋਡਲ ਅਫਸਰ ਸਿਵਲ ਹਸਪਤਾਲ ਡਾ. ਜਸਕਰਣ ਸਿੰਘ ਨੇ ਦੱਸਿਆ ਕਿ ਹੀਮੋਫੀਲੀਆ ਏ ਅਤੇ ਬੀ ਰੋਗ ਨਾਲ ਪੀੜਤ ਮਰੀਜਾਂ ਲਈ ਪੀਐਸਪੀ ਤਹਿਤ ਲਗਾਏ ਗਏ ਇਸ ਕੈਂਪ ਵਿਚ ਇਨਹੈਬਿਟਰ ਸਕਰੀਨਿੰਗ ਟੈਸਟ ਕੀਤੇ ਗਏ | ਆਮਤੋਰ ਤੇ ਇਹ ਟੈਸਟ ਮਹਿੰਗੇ ਹੋਣ ਕਾਰਨ ਮਰੀਜ਼ ਇਨ੍ਹਾਂ ਟੈਸਟਾਂ ਨੂੰ ਕਰਵਾਉਣ ਵਿਚ ਅਸਮਰਥ ਹੁੰਦੇ ਹਨ | ਇਨਡੀਜ਼ਨ ਕੰਪਨੀ ਵੱਲੋ ਟੈਕੇਡਾ ਬਾਇਓਫਾਰਮਾਸੀਊਟੀਕਲ ਕੰਪਨੀ ਦੀ ਟੀਮ ਦੇ ਸਹਿਯੋਗ ਨਾਲ ਇਹ ਕੈਂਪ ਲਗਾਇਆ ਗਿਆ, ਜਿਸ ਵਿਚ ਹੀਮੋਫੀਲੀਆ ਨਾਲ ਪੀੜਤ ਮਰੀਜਾਂ ਨੂੰ ਹੋਰ ਵੀ ਕਈ ਅਹਿਮ ਜਾਣਕਾਰੀਆਂ ਦਿੱਤੀਆ ਗਈਆ | ਉਨ੍ਹਾਂ ਕਿਹਾ ਕਿ ਇਸ ਕੈਂਪ ਵਿਚ ਬੋਨ ਅਸੈਸਮੈਂਟ ਤੇ ਫੀਜੀਓਥਰੈਪੀ ਬਾਰੇ ਵੀ ਵਿਸਥਾਰ ਨਾਲ ਦੱਸਿਆ |

ਡਾ. ਜਸਕਰਨ ਸਿੰਘ ਨੇ ਕਿਹਾ ਕਿ ਹੀਮੋਫੀਲੀਆ ਮਰੀਜ਼ਾਂ ਲਈ ਸਿਵਲ ਹਸਪਤਾਲ ਵੱਲੋ ਵਿਸ਼ੇਸ਼ ਉਪਰਾਲਾ ਕਰਦਿਆ ਫੀਜੀਓਥਰੇਪੀ ਸੈਂਟਰ ਦੀ ਵੀ ਸ਼ੁਰੂਆਤ ਕੀਤੀ ਹੈ, ਜਿਸ ਵਿਚ ਹੀਮੋਫੀਲੀਆ ਏ ਨਾਲ ਸੰਬਧਤ ਮਰੀਜ ਸੋਮਵਾਰ,ਬੁੱਧਵਾਰ ਅਤੇ ਸ਼ੁਕਰਵਾਰ ਵਾਲੇ ਦਿਨ ਅਤੇ ਹੀਮੋਫੀਲੀਆ ਬੀ ਨਾਲ ਸੰਬਧਤ ਮਰੀਜ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਵਾਲੇ ਦਿਨ ਸਵੇਰੇ 9 ਵਜੇ ਤੋ ਦੁਪਹਿਰ 2 ਵਜੇ ਤੱਕ ਫੀਜੀਓਥਰੈਪੀ ਦਾ ਲਾਹਾ ਲੈ ਸਕਦੇ ਹਨ | ਡਾ. ਸਿੰਘ ਨੇ ਕਿਹਾ ਕਿ ਲਗਾਤਾਰ ਫੀਜੀਓਥਰੈਪੀ ਨਾਲ ਹੀਮੋਫੀਲੀਆ ਦੇ ਮਰੀਜਾਂ ਦੇ ਬਲੀਡਿੰਗ ਡਿਸਆਡਰ ਘਟਾਏ ਜਾ ਸਕਦੇ ਹਨ |

ਇਸ ਮੌਕੇ ਇਨਡੀਜ਼ਨ ਲਿਮਟਿਡ ਕੰਪਨੀ ਤੇ ਟੈਕੇਡਾ ਬਾਇਓਫਾਰਮਾਸੀਊਟੀਕਲ ਦੀ ਟੀਮ ਜਿਸ ਵਿਚ ਮੈਨੇਜਰ ਸੂਰਜ ਕੁਮਾਰ ਚੌਹਾਨ, ਫੀਜੀਓਥਰੈਪਿਸਟ ਅਸ਼ੀਸ਼ ਕੁਮਾਰ,ਤਰਨਪ੍ਰੀਤ ਥਿੰਡ ਤੁਸ਼ਾਰ ਛਾਬੜਾ ਤੇ ਰਣਵੀਰ ਨੇ ਵੀ ਯੋਗਦਾਨ ਪਾਇਆ |