ਅੰਤਰਰਾਸ਼ਟਰੀਭਾਰਤ

ਭਾਰਤ, BRICS ਦੇਸ਼ਾਂ ਨਾਲ ਵਪਾਰ ਅਮਰੀਕੀ ਡਾਲਰ ਦੀ ਬਜਾਏ ਰੁਪਏ ਵਿੱਚ ਕਰੇਗਾ

ਭਾਰਤ ਨੇ ਅਧਿਕਾਰਕ ਤੌਰ ‘ਤੇ ਐਲਾਨ ਕੀਤਾ ਹੈ ਕਿ ਹੁਣ ਉਹ BRICS ਦੇਸ਼ਾਂ ਨਾਲ ਵਪਾਰ ਅਮਰੀਕੀ ਡਾਲਰ ਦੀ ਬਜਾਏ ਰੁਪਏ ਵਿੱਚ ਕਰੇਗਾ। ਇਹ ਕਦਮ ਉਸ ਸਮੇਂ ਚੁੱਕਿਆ ਗਿਆ ਹੈ ਜਦੋਂ ਅਮਰੀਕਾ ਵੱਲੋਂ ਭਾਰਤ ‘ਤੇ ਨਵੇਂ ਟੈਰਿਫ਼ ਲਗਾਏ ਗਏ ਹਨ।

ਸਰਕਾਰ ਦੇ ਅਨੁਸਾਰ, ਰੁਪਏ ਵਿੱਚ ਵਪਾਰ ਕਰਨ ਨਾਲ ਨਾ ਸਿਰਫ਼ ਭਾਰਤੀ ਅਰਥਵਿਵਸਥਾ ਨੂੰ ਮਜ਼ਬੂਤੀ ਮਿਲੇਗੀ, ਬਲਕਿ ਵਿਦੇਸ਼ੀ ਮੁਦਰਾ ਉੱਤੇ ਨਿਰਭਰਤਾ ਵੀ ਘਟੇਗੀ। BRICS ਦੇਸ਼ਾਂ — ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫ਼ਰੀਕਾ — ਨਾਲ ਇਸ ਫੈਸਲੇ ਨੂੰ ਭਾਰਤ ਲਈ “ਇਤਿਹਾਸਕ ਕਦਮ” ਦੱਸਿਆ ਜਾ ਰਿਹਾ ਹੈ।

ਮਾਹਰਾਂ ਦਾ ਕਹਿਣਾ ਹੈ ਕਿ ਇਹ ਫ਼ੈਸਲਾ ਡਾਲਰ ਦੀ ਬਜਾਏ ਰੁਪਏ ਨੂੰ ਅੰਤਰਰਾਸ਼ਟਰੀ ਵਪਾਰ ਵਿੱਚ ਮਜ਼ਬੂਤ ਪਹੁੰਚ ਦਿਵਾਉਣ ਵੱਲ ਵੱਡਾ ਕਦਮ ਹੈ ਅਤੇ ਇਸ ਨਾਲ ਭਾਰਤ ਨੂੰ ਅਮਰੀਕੀ ਟੈਰਿਫ਼ ਦੇ ਅਸਰ ਨੂੰ ਘਟਾਉਣ ਵਿੱਚ ਮਦਦ ਮਿਲੇਗੀ।

MSB
the authorMSB