Skip to content
Social networks

✈️ ਕੋਲੋਰਾਡੋ ਏਅਰਪੋਰਟ ਨੇੜੇ ਦੋ ਛੋਟੇ ਜਹਾਜ਼ ਹਵਾਈ ਟੱਕਰ ਦਾ ਸ਼ਿਕਾਰ

ਕੋਲੋਰਾਡੋ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਜਦੋਂ ਦੋ ਛੋਟੇ ਜਹਾਜ਼ ਹਵਾਈ ਟੱਕਰ ਨਾਲ ਕਰੈਸ਼ ਹੋ ਗਏ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ...

MSB MSB ✓
2 minutes read 0 comments

ਕੋਲੋਰਾਡੋ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਜਦੋਂ ਦੋ ਛੋਟੇ ਜਹਾਜ਼ ਹਵਾਈ ਟੱਕਰ ਨਾਲ ਕਰੈਸ਼ ਹੋ ਗਏ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ।

ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਸਵੇਰੇ ਲਗਭਗ 10:40 ਵਜੇ ਇੱਕ Cessna 172 ਜਹਾਜ਼ Fort Morgan Municipal Airport ‘ਤੇ ਲੈਂਡ ਕਰਨ ਲਈ ਉਤਰ ਰਿਹਾ ਸੀ। ਇਸ ਦੌਰਾਨ ਇਸ ਨੂੰ ਇੱਕ ਹੋਰ ਛੋਟੇ ਜਹਾਜ਼ Extra Flugzeugbau EA300 ਨੇ ਟੱਕਰ ਮਾਰ ਦਿੱਤੀ।

ਟੱਕਰ ਇੰਨੀ ਭਿਆਨਕ ਸੀ ਕਿ ਜਹਾਜ਼ਾਂ ਵਿੱਚ ਅੱਗ ਲੱਗ ਗਈ ਅਤੇ ਧੂੰਏਂ ਦੀਆਂ ਵੱਡੀਆਂ ਲਪਟਾਂ ਆਸਮਾਨ ਵਿੱਚ ਚੜ੍ਹ ਗਈਆਂ। ਇਕ ਜਹਾਜ਼ ਪੂਰੀ ਤਰ੍ਹਾਂ ਸੜ ਗਿਆ ਜਦਕਿ ਦੂਜੇ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ।

ਇਸ ਹਵਾਈ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਤਿੰਨ ਹੋਰ ਲੋਕ ਜ਼ਖ਼ਮੀ ਹੋਏ ਹਨ।

🚑 ਰਾਹਤ ਟੀਮਾਂ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ।

🛑 ਹਾਦਸੇ ਦੇ ਕਾਰਨਾਂ ਦੀ ਜਾਂਚ Federal Aviation Administration (FAA) ਅਤੇ National Transportation Safety Board (NTSB) ਕਰ ਰਹੀਆਂ ਹਨ।

ਇਹ ਹਾਦਸਾ ਇੱਕ ਵਾਰ ਫਿਰ ਯਾਦ ਦਿਵਾਉਂਦਾ ਹੈ ਕਿ ਛੋਟੇ ਜਹਾਜ਼ਾਂ ਦੀ ਉਡਾਣ ਦੌਰਾਨ ਸੁਰੱਖਿਆ ਤੇ ਧਿਆਨ ਕਿੰਨਾ ਜ਼ਰੂਰੀ ਹੈ।