ਕਿਰਤ ਸੇਵਾਪੰਜਾਬਲੁਧਿਆਣਾ

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਹੜ੍ਹ ਪੀੜਤਾਂ ਲਈ ਭੇਜੀ ਗਈ ਵੱਡੀ ਸਹਾਇਤਾ ਸਮੱਗਰੀ

ਸੂਬਾ ਅਤੇ ਕੇਂਦਰ ਸਰਕਾਰਾਂ ਦੇ ਰਵੱਈਏ ’ਤੇ ਚੁੱਕੇ ਸਵਾਲ

ਫੋਟੋ: ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਨਾਲ ਭਰਿਆ ਟਰੱਕ ਰਵਾਨਾ ਕਰਨ ਸਮੇਂ ਬਾਬਾ ਅਜੀਤ ਸਿੰਘ, ਜਗਜੀਤ ਸਿੰਘ ਜੱਗਾ, ਧਰਮ ਸਿੰਘ ਬਾਜਵਾ ਤੇ ਹੋਰ

ਲੁਧਿਆਣਾ 8 ਸਤੰਬਰ: ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਪੁਰਾਣੀ ਸਬਜ਼ੀ ਮੰਡੀ ਵੱਲੋਂ ਹੜ੍ਹ ਪੀੜਤਾਂ ਲਈ ਵੱਡੀ ਮਦਦ ਭੇਜੀ ਗਈ ਹੈ। ਬਾਬਾ ਅਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਹਤ ਸਮੱਗਰੀ ਵਿੱਚ 500 ਕਿਲੋ ਆਲੂ, 500 ਕਿਲੋ ਪਿਆਜ, 500 ਕਿਲੋ ਦਾਲਾਂ, 100 ਪੇਟੀਆ ਮਿਨਰਲ ਵਾਟਰ, 100 ਵੱਡੇ ਸਾਈਜ਼ ਦੀਆਂ ਤਰਪਾਲਾਂ, 200 ਮੱਛਰਦਾਨੀਆਂ, 100 ਸਪ੍ਰੇਅ ਪਲਾਸਟਿਕ ਟੈਂਕ ਅਤੇ ਹੋਰ ਜ਼ਰੂਰੀ ਚੀਜ਼ਾਂ ਸ਼ਾਮਲ ਹਨ। ਬਾਬਾ ਅਜੀਤ ਸਿੰਘ ਨੇ ਅਪੀਲ ਕਰਦਿਆਂ ਕਿਹਾ ਕਿ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਹਰ ਸੰਸਥਾ ਨੂੰ ਅੱਗੇ ਆਉਣਾ ਚਾਹੀਦਾ ਹੈ।

ਉਨ੍ਹਾਂ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੇ ਕਾਰਜਾਂ ਦੀ ਸਲਾਘਾ ਕਰਦਿਆਂ ਕਿਹਾ ਕਿ ਇਹੋ ਜਿਹੀਆਂ ਕੋਸ਼ਿਸ਼ਾਂ ਨਾਲ ਪੀੜਤ ਲੋਕਾਂ ਨੂੰ ਵੱਡੀ ਸਹਾਇਤਾ ਦੇ ਨਾਲ ਨਾਲ ਹੌਸਲਾ ਵੀ ਮਿਲੇਗਾ। ਉਨ੍ਹਾਂ ਨੇ ਮੌਜੂਦਾ ਸੂਬਾ ਸਰਕਾਰ ਦੇ ਕਾਰਜਾਂ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਜੇਕਰ ਸਮੇਂ ਸਿਰ ਪ੍ਰਬੰਧ ਕੀਤੇ ਜਾਂਦੇ ਤਾਂ ਅੱਜ ਇਹ ਹਾਲਾਤ ਨਾ ਬਣਦੇ। ਉਨ੍ਹਾਂ ਨੇ ਕੇਂਦਰ ਸਰਕਾਰ ’ਤੇ ਵੀ ਨਾਰਾਜਗੀ ਜਤਾਈ ਕਿ ਸਰਹੱਦੀ ਇਲਾਕਾ ਪੰਜਾਬ ਹਮੇਸ਼ਾਂ ਦੇਸ਼ ਲਈ ਕੁਰਬਾਨੀਆਂ ਵਜੋਂ ਜਾਣਿਆ ਜਾਂਦਾ ਹੈ ਪਰ ਅੱਜ ਔਖੀ ਘੜੀ ਵਿੱਚ ਪੰਜਾਬ ਨਾਲ ਮਾਤਰਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ।

ਬਾਬਾ ਅਜੀਤ ਸਿੰਘ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਦੁੱਖ ਦਰਦ ਨੂੰ ਸਮਝਦਿਆਂ ਜਲਦ ਤੋਂ ਜਲਦ ਵੱਡੀ ਸਹਾਇਤਾ ਰਾਸ਼ੀ ਐਲਾਨੀ ਜਾਵੇ ਤਾਂ ਜੋ ਪੀੜਤ ਪਰਿਵਾਰਾਂ ਨੂੰ ਰਾਹਤ ਮਿਲ ਸਕੇ। ਇਸ ਮੌਕੇ ਬਾਬਾ ਅਜੀਤ ਸਿੰਘ, ਸਵਰਨ ਸਿੰਘ, ਜਗਜੀਤ ਸਿੰਘ ਜੱਗਾ, ਮਨੀ ਖਾਲਸਾ, ਧਰਮ ਸਿੰਘ ਬਾਜਵਾ, ਮਨਿੰਦਰ ਸਿੰਘ ਅਹੂਜਾ, ਜਸਪ੍ਰੀਤ ਸਿੰਘ, ਗੁਲਸ਼ਨ ਸਿੰਘ, ਦਲਬੀਰ ਸਿੰਘ, ਹਰਮੋਹਨ ਸਿੰਘ ਸਰਹੱਦੀ, ਸਰਵਣ ਸਿੰਘ ਮਨੇਜਰ, ਪ੍ਰਿੰਸੀਪਲ ਡਾ.ਕਿਰਨਦੀਪ ਕੌਰ, ਡਾ.ਮੋਨਿਕਾ ਸ਼ਾਰਧਾ, ਗਿਆਨੀ ਸੁਖਵਿੰਦਰ ਸਿੰਘ, ਗਿਆਨੀ ਗੁਰਮੁੱਖ ਸਿੰਘ, ਗੁਰਮੀਤ ਸਿੰਘ ਮਨੋਚਾ, ਰਜਿੰਦਰ ਸਿੰਘ ਵੀ ਹਾਜਰ ਸਨ।

MSB
the authorMSB