ਕਿਰਤ ਸੇਵਾਪੰਜਾਬਭਾਰਤ

ਤਿੰਨ ਦਿਨਾਂ ਧਾਰਮਿਕ ਨੂਰੀ ਦੀਵਾਨ ਕੱਲ੍ਹ ਤੋਂ ਸ਼ੁਰੂ

ਫਾਈਲ ਫੋਟੋ ਸੰਤ ਜਗਜੀਤ ਸਿੰਘ ਜੀ ਲੋਪੋ ਵਾਲੇ

ਲੁਧਿਆਣਾ, 11 ਸਤੰਬਰ :. ਦਰਬਾਰ ਸੰਪ੍ਰਦਾਇ ਸੰਤ ਆਸ਼ਰਮ ਲੋਪੋਂ ਸਾਹਿਬ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਪਿਤ ਲੁਧਿਆਣਾ ਦੀਆਂ ਸੰਗਤਾਂ ਵੱਲੋਂ 27ਵਾਂ ਦਰਬਾਰ ਤਿੰਨ ਦਿਨਾਂ ਧਾਰਮਿਕ ਨੂਰੀ ਦੀਵਾਨ 12,13,14 ਸਤੰਬਰ ਦਿਨ ਸ਼ੁੱਕਰਵਾਰ, ਸ਼ਨਿਚਰਵਾਰ ਅਤੇ ਐਤਵਾਰ ਨੂੰ ਦਾਣਾ ਮੰਡੀ, ਨਜਦੀਕ ਅਰੋੜਾ ਪੈਲੇਸ ਵਿਖੇ ਸਜਾਏ ਜਾ ਰਹੇ ਹਨ ਜਿਨ੍ਹਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਇਹ ਜਾਣਕਾਰੀ ਪ੍ਰਧਾਨ ਜੀਤ ਸਿੰਘ ਨੇ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਧਾਰਮਿਕ ਨੂਰੀ ਦੀਵਾਨਾ ਵਿੱਚ ਸ੍ਰੀ ਮਾਨ ਸੰਤ ਸੁਆਮੀ ਜਗਜੀਤ ਸਿੰਘ ਜੀ ਲੋਪੋ ਸ਼ਾਮ 8.30 ਤੋਂ 10.30 ਵਜੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਮਰ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਉਨ੍ਹਾਂ ਦੱਸਿਆ ਕਿ ਦਿਵਾਨਾ ਦੇ ਤਿੰਨੋਂ ਦਿਨ ਸ਼ਾਮ 4 ਵਜੇ ਤੋਂ ਰਾਤ 8.30 ਵਜੇ ਤੱਕ ਕਵੀਸ਼ਰੀ ਜੱਥੇ ਸੰਗਤਾਂ ਨੂੰ ਗੁਰੂ ਜੱਸ ਸੁਣਾ ਨਿਹਾਲ ਕਰਿਆ ਕਰਨਗੇ। ਗੁਰੂ ਕੇ ਲੰਗਰ ਅਤੁੱਟ ਵਰਤਣਗੇ।

ਇਸ ਮੌਕੇ ਜੀਤ ਸਿੰਘ ਪ੍ਰਧਾਨ, ਚਮਕੌਰ ਸਿੰਘ, ਇੰਦਰਜੀਤ ਸਿੰਘ, ਕੁਲਦੀਪ ਸਿੰਘ, ਕੁਲਵਿੰਦਰ ਸਿੰਘ ਟੀਟੂ, ਪ੍ਰਿਤਪਾਲ ਸਿੰਘ, ਪ੍ਰੇਮ ਸਿੰਘ, ਹਰਧਿਆਨ ਸਿੰਘ, ਰਜੇਸ਼ ਕੁਮਾਰ, ਪ੍ਰਦੀਪ ਕੁਮਾਰ, ਹਰਪਾਲ ਸਿੰਘ, ਚਰਨ ਸਿੰਘ, ਦਰਸਨ ਸਿੰਘ, ਸਿਕੰਦਰ ਸਿੰਘ, ਸੁਖਜਿੰਦਰ ਸਿੰਘ, ਮਨਜਿੰਦਰ ਸਿੰਘ, ਤੇਜਾ ਸਿੰਘ, ਅਮਰਜੀਤ ਸਿੰਘ, ਗੁਰਮੀਤ ਸਿੰਘ, ਪਰਵਿੰਦਰ ਸਿੰਘ ਵੀ ਹਾਜ਼ਰ ਸਨ।

MSB
the authorMSB