ਲੁਧਿਆਣਾ( ) ਅੱਜ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਡਲ ਗ੍ਰਾਮ ਲੁਧਿਆਣਾ ਵਿਖੇ ਨੰਬਰ 4 ਪੰਜਾਬ ਏਅਰ ਸੁਕਾਡ੍ਰਨ ਐਨਸੀਸੀ ਲੁਧਿਆਣਾ ਦੇ ਕਮਾਂਡਿੰਗ ਅਫ਼ਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲ ਦੇ ਐਨਸੀਸੀ ਕੈਡਿਟਾਂ ਵੱਲੋਂ 93ਵਾਂ ਹਵਾਈ ਸੈਨਾ ਦਿਵਸ ਮਨਾਇਆ ਗਿਆ।
ਇਸ ਵਿਸ਼ੇ ਦੇ ਸਬੰਧ ਵਿੱਚ ਹੋਰ ਜਾਣਕਾਰੀ ਦਿੰਦਿਆਂ ਹੋਇਆਂ ਸਕੂਲ ਪ੍ਰਿੰਸੀਪਲ ਕਰਨਜੀਤ ਸਿੰਘ ਨੇ ਦੱਸਿਆ ਕਿ ਭਾਰਤੀ ਹਵਾਈ ਸੈਨਾ ਦੀ ਸ਼ੁਰੂਆਤ ਅੰਗਰੇਜ਼ੀ ਰਾਜ ਦੌਰਾਨ 8 ਅਕਤੂਬਰ 1932 ਵਿੱਚ ਕੀਤੀ ਗਈ ਸੀ। ਇਸ ਨੂੰ ਪਹਿਲੇ ਰੋਇਲ ਹਵਾਈ ਸੈਨਾ ਦੇ ਨਾਮ ਨਾਲ ਜਾਣਿਆ ਜਾਂਦਾ ਸੀ । ਆਜ਼ਾਦੀ ਤੋਂ ਬਾਅਦ ਇਸ ਦਾ ਨਾਮ ਭਾਰਤੀ ਹਵਾਈ ਸੈਨਾ ਰੱਖਿਆ ਗਿਆ।
ਅੱਜ ਭਾਰਤੀ ਹਵਾਈ ਸੈਨਾ “ਸਕਸ਼ਮ, ਸਸ਼ਕਤ ਤੇ ਆਤਮ ਨਿਰਭਰ” ਬਣ ਚੁੱਕੀ ਹੈ। ਜਿਸ ਦਾ ਪ੍ਰਤੱਖ ਉਦਾਹਰਨ ਆਪਰੇਸ਼ਨ ਸੰਦੂਰ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ 23 ਮਿੰਟਾਂ ਦੇ ਵਿੱਚ ਹੀ ਭਾਰਤੀ ਵਾਯੂ ਸੈਨਾ ਨੇ ਆਪਣੇ ਜੋਹਰ ਦੇ ਨਾਲ ਗੁਆਂਢੀ ਮੁਲਕ ਪਾਕਿਸਤਾਨ ਨੂੰ ਗੋਡਿਆਂ ਤੇ ਲਿਆ ਦਿੱਤਾ ਅਤੇ ਉਸ ਦੇ ਨੋ ਏਅਰ ਬੇਸ ਤੇ ਸੱਤ ਲੜਾਕੂ ਜਹਾਜ਼ ਬਰਬਾਦ ਕਰ ਦਿੱਤੇ।
ਇਸ ਦਿਨ ਨੂੰ ਮਨਾਉਣ ਲਈ ਯੂਨਿਟ ਵੱਲੋਂ ਵਿਸ਼ੇਸ਼ ਤੌਰ ਤੇ ਜੁਨਿਅਰ ਵਾਰੰਟ ਅਫ਼ਸਰ ਅਜੇ ਕੁਮਾਰ ਤੇ ਕਾਰਪੋਰਲ ਮਾਂਗਰ ਸਕੂਲ ਵਿਖੇ ਆਏ। ਉਹਨਾਂ ਭਾਰਤੀ ਹਵਾਈ ਸੈਨਾ ਵੱਲੋਂ ਵੱਖ-ਵੱਖ ਜੰਗਾਂ ਦੇ ਵਿੱਚ ਕੀਤੇ ਗਏ ਪ੍ਰਦਰਸ਼ਨ ਬਾਰੇ ਕੈਡਿਟਾਂ ਨੂੰ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਹਵਾਈ ਸੈਨਾ ਦੇ ਵਿੱਚ ਉਹ ਕਿਵੇਂ ਭਰਤੀ ਹੋ ਸਕਦੇ ਹਨ ਤੇ ਦੇਸ਼ ਦੀ ਸੇਵਾ ਲਈ ਉਹ ਐਨਸੀਸੀ ਦੀ ਮਦਦ ਦੇ ਨਾਲ ਕਿਸ ਤਰਾਂ ਅੱਗੇ ਵੱਧ ਸਕਦੇ ਹਨ।
ਸਕੂਲ ਵੱਲੋਂ ਯੂਨਿਟ ਵਿੱਚੋਂ ਆਏ ਜੁਨਿਅਰ ਵਾਰੰਟ ਅਫ਼ਸਰ ਅਜੇ ਕੁਮਾਰ ਤੇ ਕਾਰਪੋਰਲ ਮਾਂਗਰ ਨੂੰ ਯਾਦਗਾਰੀ ਚਿੰਨ ਭੇਟ ਕੀਤੇ।
ਸ੍ਰੀ ਮਨੋਜ ਕੁਮਾਰ ,ਮਨਦੀਪ ਸਿੰਘ ,ਮੈਡਮ ਮਨਦੀਪ ਕੌਰ ,ਗੁਰਪ੍ਰੀਤ ਕੌਰ, ਨਵਦੀਪ ਕੌਰ, ਮੋਨੀ ਬਾਲਾ ਨੇ ਇਸ ਪ੍ਰੋਗਰਾਮ ਨੂੰ ਸਫਲ ਕਰਨ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਦਿੱਤਾ।






