Skip to content
Social networks

ਕਾਂਗਰਸ ਪਾਰਟੀ ਦੇ ਨੇਤਾ ਮਹਾਤਮਾ ਗਾਂਧੀ ਦੀ ਵਿਚਾਰਧਾਰਾ ਅਤੇ ਸੋਨੀਆ ਗਾਂਧੀ ਦਾ ਤਿਆਗ ਦੇਖਦੇ ਹੋਏ ਅਹੁਦਿਆਂ ਦੀ ਲਾਲਸਾ ਤੋਂ ਪਰਹੇਜ਼ ਕਰਨ- ਬਾਵਾ

ਲੁਧਿਆਣਾ, 14 ਜੁਲਾਈ (msb)- ਕਾਂਗਰਸ ਪਾਰਟੀ ਦੇ ਨੇਤਾ ਮਹਾਤਮਾ ਗਾਂਧੀ ਜੀ ਦੀ ਵਿਚਾਰਧਾਰਾ ਅਤੇ ਸੋਨੀਆ ਗਾਂਧੀ ਦੇ ਤਿਆਗ ਦੀ ਰੌਸ਼ਨੀ ਵਿੱਚ ਅਹੁਦਿਆਂ ਦੀ ਲਾਲਸਾ ਤੋਂ ਪ੍ਰਹੇਜ਼ ਕਰਨ। ਇਹ ਸ਼ਬਦ ਸੀਨੀਅਰ ਕਾਂਗਰਸੀ ਨੇਤਾ...

MSB MSB ✓
4 minutes read 0 comments

ਲੁਧਿਆਣਾ, 14 ਜੁਲਾਈ (msb)- ਕਾਂਗਰਸ ਪਾਰਟੀ ਦੇ ਨੇਤਾ ਮਹਾਤਮਾ ਗਾਂਧੀ ਜੀ ਦੀ ਵਿਚਾਰਧਾਰਾ ਅਤੇ ਸੋਨੀਆ ਗਾਂਧੀ ਦੇ ਤਿਆਗ ਦੀ ਰੌਸ਼ਨੀ ਵਿੱਚ ਅਹੁਦਿਆਂ ਦੀ ਲਾਲਸਾ ਤੋਂ ਪ੍ਰਹੇਜ਼ ਕਰਨ। ਇਹ ਸ਼ਬਦ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਏ.ਆਈ.ਸੀ.ਸੀ (ਓ.ਬੀ.ਸੀ) ਇੰਚਾਰਜ ਹਿਮਾਚਲ ਪ੍ਰਦੇਸ਼ ਨੇ ਇੱਕ ਲਿਖਤੀ ਬਿਆਨ ਰਾਹੀਂ ਕਹੇ। ਉਹਨਾਂ ਕਿਹਾ ਕਿ ਪੰਜਾਬ ਚੋਣਾਂ ਭਾਰਤ ਦਾ ਭਵਿੱਖ ਰਾਹੁਲ ਗਾਂਧੀ ਦੇ ਨਾਮ ‘ਤੇ ਹੀ ਲੜੀਆਂ ਜਾਣ। ਬਾਵਾ ਨੇ ਕਿਹਾ ਕਿ ਲੋੜ ਹੈ ਅੱਜ ਦੇ ਨੇਤਾ ਮਹਾਤਮਾ ਗਾਂਧੀ, ਲਾਲ ਬਹਾਦਰ ਸ਼ਾਸਤਰੀ ਵਰਗੇ ਨੇਤਾਵਾਂ ਦਾ ਜੀਵਨ ਪੜਨ ਜਿਨਾਂ ਨੇ ਪ੍ਰਧਾਨ ਮੰਤਰੀ ਦੀ ਸਹੁੰ ਚੱਕਣ ਸਮੇਂ ਵੀ ਕਾਲਰ ਫਟੇ ਵਾਲਾ ਕਮੀਜ਼ ਪਾਇਆ ਸੀ। ਜਦ ਉਹਨਾਂ ਦੀ ਸੁਪਤਨੀ ਨੇ ਉਹਨਾਂ ਨੂੰ ਕਾਲਰ ਫਟੇ ਬਾਰੇ ਕਿਹਾ ਤਾਂ ਸ਼ਾਸਤਰੀ ਜੀ ਦਾ ਜਵਾਬ ਸੀ ਕਿ ਮੈਂ ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਜਾ ਰਿਹਾ ਹਾਂ ਉਸ ਦੇਸ਼ ਦੇ ਕਰੋੜਾਂ ਲੋਕਾਂ ਦੇ ਤਨ ‘ਤੇ ਕੱਪੜਾ ਨਹੀਂ। ਅਜਿਹੀ ਸੋਚ ਨੂੰ ਜੇਕਰ ਪੰਜਾਬ ਦੇ ਨੇਤਾ ਆਪਣੇ ਦਿਲ, ਦਿਮਾਗ ਅੰਦਰ ਬਿਠਾਉਣਗੇ ਤਾਂ ਹੀ ਕਾਂਗਰਸ ਪਾਰਟੀ ਮਜਬੂਤ ਹੋਵੇਗੀ। ਉਹਨਾਂ ਕਿਹਾ ਕਿ ਜੇਕਰ ਸੋਨੀਆ ਗਾਂਧੀ ਚਾਹੁੰਦੀ ਤਾਂ ਪ੍ਰਧਾਨ ਮੰਤਰੀ ਬਣ ਸਕਦੀ ਸੀ ਪਰ ਉਸਨੇ ਤਿਆਗ ਦਿਖਾ ਕੇ ਡਾ. ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾ ਕੇ ਦੁਨੀਆ ਅੱਗੇ ਮਿਸਾਲ ਪੇਸ਼ ਕੀਤੀ। ਉਹਨਾਂ ਕਿਹਾ ਕਿ ਭਾਜਪਾ ਦੇ ਉਹ ਵੀ ਨੇਤਾ ਹਨ ਜੋ ਸੋਨੇ ਦੀਆਂ ਤਾਰਾਂ ਵਾਲੇ ਸੂਟ ਪਹਿਨਦੇ ਹਨ ਬਸ ਸੋਚ- ਸੋਚ ਦਾ ਫਰਕ ਹੈ।
ਉਹਨਾਂ ਕਿਹਾ ਕਿ ਦੁੱਖ ਹੁੰਦਾ ਹੈ ਜਦੋਂ ਕੰਮ, ਕੁਰਬਾਨੀ, ਸਿਨਿਓਰਟੀ, ਵਿਚਾਰਧਾਰਾ, ਉਸ ਦੀ ਕੰਮ ਦੀ ਸਮਰੱਥਾ (ਕੈਪੇਬਿਲਿਟੀ) ਛੱਡ ਕੇ ਵੱਖਰੇ ਤੱਕੜੀਆਂ ਵੱਟਿਆਂ ਨਾਲ ਫੈਸਲੇ ਸੀਨੀਅਰ ਲੀਡਰਸ਼ਿਪ ਲੈਂਦੀ ਹੈ। ਦੇਖਿਆ ਜਾਂਦਾ ਹੈ ਕਿ ਪਾਰਟੀ ਵਿੱਚ ਅਹੁਦੇ ਅਤੇ ਕਮੇਟੀਆਂ ਬਣਾਉਣ ਸਮੇਂ ਵੀ ਸਾਬਕਾ ਜਾਂ ਮੌਜੂਦਾ ਵਿਧਾਇਕਾਂ ਜਾਂ ਲੋਕ ਸਭਾ ਮੈਂਬਰਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ।

ਲੋੜ ਹੈ ਪਾਰਟੀ ਅੰਦਰ ਬਾਹਰੋਂ ਆਉਣ ਵਾਲੇ ਨੇਤਾਵਾਂ ਨੂੰ ਟਿਕਟਾਂ ਨਾਲ ਨਿਵਾਜਣ ਦੀ ਬਜਾਏ ਪਾਰਟੀ ਦੇ ਵਰਕਰਾਂ, ਨੇਤਾਵਾਂ ਦਾ ਸਤਿਕਾਰ ਕਰੀਏ ਤਾਂ ਕਿ ਪਾਰਟੀ ਅਤੇ ਰਾਹੁਲ ਗਾਂਧੀ ਦੀ ਸੋਚ ‘ਤੇ ਪਹਿਰਾ ਦਿੰਦੇ ਹੋਏ ਪਾਰਟੀ ਦੀਆਂ ਜੜਾਂ ਮਜਬੂਤ ਹੋਣ। ਮੰਗਵੇ ਸੰਦਾਂ ਨਾਲ ਖੇਤੀ ਕਰਨ ਵਾਲਾ ਕਿਸਾਨ ਕਦੇ ਵੀ ਕਾਮਯਾਬ ਨਹੀਂ ਹੁੰਦਾ। ਲੋੜ ਹੈ ਵਰਕਰਾਂ ਵਿੱਚ ਨੇਤਾ ਪੈਦਾ ਕਰੀਏ। ਜੇਕਰ ਪਾਰਟੀ ਖਾਤਰ ਗੋਲੀਆਂ ਖਾਣ ਵਾਲਿਆਂ ਨੂੰ ਦਰਕਿਨਾਰ (ਇਗਨੋਰ) ਕਰੋਗੇ, ਪਾਰਟੀ ਛੱਡ ਕੇ ਗਏ ਫਿਰ ਵਾਪਸ ਆਇਆ ਨੂੰ ਮਾਣ ਬਖਸ਼ੋਗੇ ਫਿਰ ਪਾਰਟੀ ਦੀਆਂ ਚੂਲਾਂ ਕਮਜ਼ੋਰ ਹੋਣਗੀਆਂ। ਲੋਕ ਕਾਂਗਰਸ ਨੂੰ ਚਾਹੁੰਦੇ ਹਨ ਹੁਣ ਆਪਣੇ ਆਪ ਨੂੰ ਯੋਗ ਸਾਬਤ ਕਰਨ ਦਾ ਇਮਤਿਹਾਨ ਨੇਤਾਵਾਂ ਦਾ ਹੈ। ਰਾਹੁਲ ਗਾਂਧੀ ਜੀ ਵੀ ਬਰਨਾਲਾ ਰੈਲੀ ਦੇ ਸ਼ਬਦਾਂ ‘ਤੇ ਪਹਿਰਾ ਦਿੰਦੇ ਹੋਏ ਅਨੁਸ਼ਾਸਨਹੀਨਤਾ ਖਿਲਾਫ ਸਖਤ ਐਕਸ਼ਨ ਲੈਣ। ਤਦ ਹੀ ਅਸੀਂ 2027 ਵਿੱਚ ਪੰਜਾਬ ਅਤੇ 2029 ਵਿੱਚ ਦਿੱਲੀ ਫਤਿਹ ਕਰਾਂਗੇ।

ਉਹਨਾਂ ਕਿਹਾ ਕਿ ਜਲਦੀ ਹੀ ਜੋ ਨੇਤਾ ਵਿਧਾਇਕ ਨਹੀਂ ਰਿਹਾ ਜਾਂ ਐਮ.ਪੀ ਨਹੀਂ ਰਿਹਾ, ਉਨ੍ਹਾਂ ਸਤਿਕਾਰਿਤ ਨੇਤਾਵਾਂ ਦਾ ਲੁਧਿਆਣਾ ਵਿੱਚ ਸੰਮੇਲਨ ਕਰਾਂਗੇ ਜਿਨਾਂ ਨੇ ਸਿਰਫ ਕਾਂਗਰਸ ਪਾਰਟੀ ਵਿੱਚ ਤਨਦੇਹੀ ਨਾਲ ਕੰਮ ਕੀਤਾ ਹੈ ਅਤੇ ਜੋ 1970, 80, 90 ਦੇ ਦਹਾਕੇ ਨਾਲ ਸੰਬੰਧਿਤ ਹਨ।