NHAI ਨੇ ਪੰਜਾਬ ਅਤੇ ਹਰਿਆਣਾ ਦੇ 8 ਟੋਲ ਪਲਾਜ਼ਿਆਂ ’ਤੇ ਟੋਲ ਦਰਾਂ ਵਿੱਚ ਸੋਧ ਕੀਤੀ ਹੈ। ਰਿਪੋਰਟਾਂ ਮੁਤਾਬਕ ਨਵੀਆਂ ਦਰਾਂ 14 ਜੁਲਾਈ 2026 ਤੋਂ ਲਾਗੂ ਹੋਈਆਂ ਹਨ ਅਤੇ ਵੱਖ-ਵੱਖ ਰੂਟਾਂ ’ਤੇ ਯਾਤਰੀਆਂ ਨੂੰ ਲਗਭਗ ₹5 ਤੋਂ ₹10 ਵੱਧ ਟੋਲ ਦੇਣਾ ਪੈ ਸਕਦਾ ਹੈ। ਇਸ ਦਾ ਅਸਰ ਲੁਧਿਆਣਾ, ਅੰਮ੍ਰਿਤਸਰ, ਬਠਿੰਡਾ, ਸੰਗਰੂਰ, ਤਰਨਤਾਰਨ, ਫਰੀਦਕੋਟ ਅਤੇ ਅਬੋਹਰ ਆਦਿ ਵੱਲ ਜਾਣ ਵਾਲੇ ਯਾਤਰੀਆਂ ’ਤੇ ਪਵੇਗਾ।
ਲਾਡੋਵਾਲ ਟੋਲ ਪਲਾਜ਼ਾ ਦੀਆਂ ਨਵੀਆਂ ਦਰਾਂ
| ਵਾਹਨ ਦੀ ਕਿਸਮ | ਇਕ ਪਾਸੇ ਦੀ ਯਾਤਰਾ (Single) | ਦੋਵਾਂ ਪਾਸਿਆਂ ਦੀ ਯਾਤਰਾ (Return) | ਮਹੀਨਾਵਾਰ ਪਾਸ (Monthly Pass) |
| ਕਾਰ / ਜੀਪ / ਵੈਨ | 235 | 350 | ਗੈਰ-ਵਪਾਰਕ ਸਥਾਨਕ ਲੋਕਾਂ ਲਈ 360 |
ਮੁੱਖ ਟੋਲ ਪਲਾਜ਼ਿਆਂ ਦੀਆਂ ਨਵੀਆਂ ਦਰਾਂ (ਰੁਪਏ ਵਿੱਚ)
| ਟੋਲ ਪਲਾਜ਼ਾ ਅਤੇ ਹਾਈਵੇਅ | ਵਾਹਨ ਦੀ ਕਿਸਮ | ਇਕ ਪਾਸੇ ਦੀ ਯਾਤਰਾ (Single) | ਦੋਵਾਂ ਪਾਸਿਆਂ ਦੀ ਯਾਤਰਾ (Return) |
|
ਘੁਲਾਲ ਟੋਲ ਪਲਾਜ਼ਾ
(ਚੰਡੀਗੜ੍ਹ-ਖਰੜ-ਲੁਧਿਆਣਾ, NH-5) |
ਕਾਰ / LMV
ਬੱਸ / ਟਰੱਕ |
115
390 |
170
580 |
|
ਕਾਲਾਝਾੜ ਟੋਲ ਪਲਾਜ਼ਾ
(ਪਟਿਆਲਾ ਬਾਈਪਾਸ, NH-64) |
ਕਾਰ / LMV
ਬੱਸ / ਟਰੱਕ |
115
390 |
175
585 |
|
ਖੂਈਆਂ ਸਰਵਰ ਟੋਲ ਪਲਾਜ਼ਾ
(ਮਲੋਟ-ਅਬੋਹਰ ਬਾਈਪਾਸ, NH-7) |
ਕਾਰ / LMV
ਬੱਸ / ਟਰੱਕ |
105
350 |
155
520 |
|
ਪੀਂਡ ਟੋਲ ਪਲਾਜ਼ਾ
(ਸੰਗਰੂਰ-ਡੋਗਲ ਕਲਾਂ, NH-52) |
ਕਾਰ / LMV
ਬੱਸ / ਟਰੱਕ |
95
325 |
145
485 |
|
ਲਹਿਰਾਬੇਗਾ ਟੋਲ ਪਲਾਜ਼ਾ
(ਤਪਾ-ਬਠਿੰਡਾ, NH-7) |
ਕਾਰ / LMV
ਬੱਸ / ਟਰੱਕ |
80
270 |
120
400 |
|
ਕੋਟ ਕਰੋੜ ਟੋਲ ਪਲਾਜ਼ਾ
(ਅੰਮ੍ਰਿਤਸਰ-ਫ਼ਰੀਦਕੋਟ-ਬਠਿੰਡਾ, NH-15) |
ਕਾਰ / LMV
ਬੱਸ / ਟਰੱਕ |
50
165 |
70
250 |
ਰਾਹਤ ਦੀ ਗੱਲ: ਟੋਲ ਪਲਾਜ਼ਾ ਦੇ 20 ਕਿਲੋਮੀਟਰ ਦੇ ਦਾਇਰੇ ਵਿੱਚ ਰਹਿਣ ਵਾਲੇ ਸਥਾਨਕ ਗੈਰ-ਵਪਾਰਕ ਵਾਹਨ ਮਾਲਕਾਂ ਲਈ ਮਹੀਨਾਵਾਰ ਪਾਸ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ, ਇਹ ਪਹਿਲਾਂ ਵਾਂਗ 360 ਰੁਪਏ ਹੀ ਰਹੇਗੀ।
NHAI ਮੁਤਾਬਕ ਇਹ ਵਾਧਾ ਕੋਈ ਨਵਾਂ ਟੈਕਸ ਨਹੀਂ ਹੈ, ਬਲਕਿ ਥੋਕ ਮੁੱਲ ਸੂਚਕਾਂਕ (WPI) ਦੇ ਆਧਾਰ ‘ਤੇ ਦਰਾਂ ਨੂੰ ਸੋਧਿਆ (annual correction) ਗਿਆ ਹੈ।






