ਫਿਡੇ (FIDE) ਮਹਿਲਾ ਚੈੱਸ ਵਰਲਡ ਕੱਪ 2025 ਦਾ ਫਾਈਨਲ ਦੋ ਭਾਰਤੀ ਖਿਡਾਰੀਆਂ—ਦਿਵਿਆ ਦੇਸ਼ਮੁਖ (19 ਸਾਲ) ਅਤੇ ਗ੍ਰੈਂਡਮਾਸਟਰ ਕੋਨੇਰੂ ਹੰਪੀ (38 ਸਾਲ)—ਵਿਚਕਾਰ ਖੇਡਿਆ ਗਿਆ।
🔴ਗੇਮ 1:
ਦਿਵਿਆ ਨੇ white ਚਾਲਾਂ ਨਾਲ aggressive opening ਖੇਡਿਆ। ਉਸ ਨੇ ਇੱਕ piece sacrifice ਕਰਕੇ ਹੰਪੀ ਨੂੰ ਸ਼ੁਰੂ ਤੋਂ ਹੀ ਦਬਾਅ ਵਿੱਚ ਲਿਆ ਪਰ ਹੰਪੀ ਨੇ ਸਧਿਰ ਡਿਫੈਂਸ ਕਰਕੇ 41 ਚਾਲਾਂ ਬਾਅਦ ਮੈਚ ਡਰੌ ਕਰਵਾ ਲਿਆ।
🔴ਗੇਮ 2:
ਹੰਪੀ ਨੇ white ਚਾਲਾਂ ਨਾਲ English Opening ਖੇਡਿਆ। ਦਿਵਿਆ ਨੇ Agincourt defence ਖੇਡਿਆ। ਦੋਵੇਂ ਨੇ ਸੰਭਲ ਕੇ ਖੇਡਿਆ ਅਤੇ 34 ਚਾਲਾਂ ਬਾਅਦ ਤਿੰਨ ਵਾਰੀ ਚਾਲਾਂ ਦੁਹਰਾਏ ਜਾਣ ਕਰਕੇ ਮੈਚ ਡਰੌ ਹੋ ਗਿਆ।
ਹੁਣ ਮੈਚ ਦਾ ਨਤੀਜਾ 28 ਜੁਲਾਈ ਨੂੰ ਹੋਣ ਵਾਲੇ ਟਾਈ-ਬ੍ਰੇਕਸ ਰਾਹੀਂ ਨਿਕਲੇਗਾ।
ਇਸ ਵਿੱਚ ਪਹਿਲਾਂ 15+10 rapid games, ਫਿਰ 10+10, blitz, ਅਤੇ ਲੋੜ ਪਈ ਤਾਂ Armageddon ਖੇਡੇ ਜਾਣਗੇ।
ਜੇ ਦਿਵਿਆ ਇਹ ਫਾਈਨਲ ਜਿੱਤਦੀ ਹੈ ਤਾਂ ਉਹ ਤੁਰੰਤ ਗ੍ਰੈਂਡਮਾਸਟਰ ਬਣ ਜਾਵੇਗੀ।






