ਲੁਧਿਆਣਾ

ਵੀਟੇਜ਼ ਵੱਲੋ ਐਕਸਕਲੂਸਿਵ ਆਉਟਲੈਟ ਕੁਰੀਆਲ ਬੈਗ ਹਾਉਸ ਦੀ ਸ਼ੁਰੂਆਤ

 

ਸਿਟੀ ਦਸਤਕ
ਲੁਧਿਆਣਾ-ਟਰੈਵਲ ਐਕਸੈਸਰੀਜ਼ ਤੇ ਹਰ ਤਰ੍ਹਾਂ ਦੇ ਬੈਗ,ਸੂਟਕੇਟ ਤੇ ਹੋਰ ਸਮਾਨ ਲਈ ਵੀਟੇਜ਼ ਵੱਲੋ ਲੁਧਿਆਣਾ ਵਿਚ ਆਪਣੇ ਪਹਿਲੇ ਅਤੇ ਪੰਜਾਬ ਵਿਚ ਆਪਣੇ ਦੁਜੇ ਐਕਸਕਲੂਸਿਵ ਆਉਟਲੈਟ ਦੀ ਸ਼ੁਰੂਆਤ ਮਾਡਲ ਟਾਊਨ ਵਿਖੇ ਕੀਤੀ | ਇਸ ਮੌਕੇ ਕੰਪਨੀ ਦੇ ਅਧਿਕਾਰੀ ਰਤਨਾਕਰ ਜੇਨਾ ਅਤੇ ਮੁਨੀਸ਼ ਮਲਹੋਤਰਾ, ਹਰੀਸ਼ ਸ਼ਰਮਾ ਨੇ ਗੱਲਬਾਤ ਕਰਦਿਆ ਦੱਸਿਆ ਕਿ ਵੀਟੇਜ਼ ਸਟੋਰ ਦਾ ਉਦੇਸ਼ ਆਪਣੇ ਗਾਹਕਾਂ ਨੂੰ ਯਾਤਰਾ ਦੇ ਵਿਲਖਣ ਤਰਜਬੇ ਕਰਵਾਉਣੇ ਹਨ | ਉਨ੍ਹਾਂ ਕਿਹਾ ਕਿ ਵੀਟੇਜ਼ ਹਰੇਕ ਯਾਤਰੀ ਦੀ ਸਹੂਲਤ ਮੁਤਾਬਿਕ ਉਤਪਾਦ ਤੇ ਹੋਰ ਐਕਸੈਸਰੀ ਦੀ ਵਿਸ਼ਾਲ ਰੇਂਜ ਮੁਹਈਆ ਕਰਵਾਉਂਦਾ ਹੈ | ਉਨ੍ਹਾਂ ਕਿਹਾ ਕਿ ਵੀਟੇਜ਼ ਕੰਪਨੀ ਆਪਣੇ ਗਾਹਕਾਂ ਲਈ ਗੁਣਵੱਤਾ ਦਾ ਉਚੇਚੇ ਤੋਰ ਤੇ ਧਿਆਨ ਰੱਖਦੀ ਹੈ | ਇਸ ਮੌਕੇ ਫਰੈਂਚਾਈਜ਼ੀ ਮਾਲਕ ਨਵਨੀਤ ਕੁਰੀਆਲ ਅਤੇ ਅਜੇ ਕੁਰੀਆਲ ਨੇ ਦੱਸਿਆ ਕਿ ਕੁਰੀਆਲ ਬੈਗ ਹਾਊਸ ਵੀਂਟੇਜ਼ ਦਾ ਐਕਸਕਲੂਸਿਵ ਸਟੋਰ ਲੈ ਕੇ ਆਈ ਹੈ, ਜਿਸ ਵਿਚ ਕੰਪਨੀ ਵੱਲੋ ਯਾਤਰਾ ਨਾਲ ਸਬੰਧਤ ਉਤਪਾਦਾਂ ਦੀ ਵਿਸਥਾਰਤ ਰੇਂਜ ਉਪਲਬੱਧ ਹੈ, ਇਸ ਤੋ ਇਲਾਵਾ ਕੁਰੀਆਲ ਬੈਗ ਹਾਉਸ ਵਿਚ ਮਲਟੀਬਰੈਂਡਿਡ ਉਤਪਾਦ ਵੀ ਉਪਲਬੱਧ ਹਨ | ਕੁਰੀਆਲ ਬੈਗ ਹਾਉਸ ਦਾ ਇਹ ਪੰਜਾਬ ਵਿਚ 7ਵਾਂ ਸਟੋਰ ਹੈ, ਜਿਥੇ ਮਹਿਲਾਵਾਂ ਲਈ ਪਰਸ, ਸਟਾਈਲਿਸ਼ ਬੈਗ ਤੇ ਹੋਰ ਐਕਸੈਸਰੀ ਅਤਿ ਆਧੂਨਿਕ ਰੇਂਜ ਅਤੇ ਗੁਣਵੱਤਾ ਵਿਚ ਮੁਹਈਆ ਕਰਵਾਈ ਜਾਂਦੀ ਹੈ | ਉਨ੍ਹਾਂ ਵੱਲੋ ਆਉਟਲੈਟ ਦੀ ਸ਼ੁਰੂਆਤ ਮੌਕੇ ਟ੍ਰੈਵਲ ਬੈਗਾਂ,ਸੂਟਕੇਸ ਅਤੇ ਹੋਰ ਸਹਾਇਕ ਐਕਸੈਸਰੀ ਉਪਰ 70 ਫੀਸਦੀ ਦੀ ਛੋਟ ਦੇ ਰਿਹਾ ਹੈ | ਇਸ ਤੋ ਇਲਾਵਾ ਗਾਹਕਾਂ ਨੂੰ ਹੋਰ ਵੀ ਕਈ ਤਰ੍ਹਾਂ ਦੇ ਸਰਪਰਾਈਜਿਜ਼ ਗਿਫਟ ਦਿੱਤੇ ਜਾ ਰਹੇ ਹਨ | ਇਸ ਮੌਕੇ ਅਦਵੈਤ ਕੁਰੀਆਲ, ਸਾਹਿਤਅ ਕੁਰੀਆਲ,ਅਨਿਲ ਰਾਠੀ,ਸੋਨੀਆ ਕੁਰੀਆਲ, ਦਿਲਮਨੀ ਉਨੀਆਲ, ਸੁਖਦੇਵ ਸਿੰਘ ਚੁੱਘ, ਅਸ਼ੋਕ ਸ਼ਰਮਾ ਯੋਗੇਸ਼ ਕੁਮਾਰ ਆਦਿ ਹਾਜਰ ਸਨ |

MSB
the authorMSB