ਲੁਧਿਆਣਾ

ਵਣ ਮਹਾਂ ਉਤਸਵ ਮਨਾਇਆ

ਲੁਧਿਆਣਾ  ; 23/07/2025 ;
ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਡਲ ਗ੍ਰਾਮ ਲੁਧਿਆਣਾ ਵਿਖੇ ਅੱਜ ਵਣ ਮਹਾ ਉਤਸਵ ਮਨਾਇਆ ਗਿਆ।
ਜਿਸ ਬਾਰੇ ਆਪਣੇ ਵਿਚਾਰ ਸਾਂਝਾ ਕਰਦਿਆਂ ਏ ਐਨ ਓ ਪਰਮਬੀਰ ਸਿੰਘ ਨੇ ਦੱਸਿਆ ਕਿ ਅੱਜ ਕਮਾਂਡਿੰਗ ਅਫ਼ਸਰ ਨੰਬਰ 4 ਪੰਜਾਬ ਏਅਰ ਸਕੁਡਰਨ ਐਨਸੀਸੀ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੂਨੀਅਰ ਵਿੰਗ ਦੇ ਐਨਸੀਸੀ ਕੈਡਿਟਾਂ ਨੇ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਣ ਮਹਾਉਤਸਵ ਮਨਾਇਆ। ਜਿਸ ਵਿੱਚ ਕੈਡਿਟਾਂ ਵੱਲੋਂ ਪੌਦਾਰੋਪਣ ਦਾ ਇੱਕ ਪ੍ਰੋਗਰਾਮ ਕੀਤਾ ਗਿਆ ਅਤੇ ਵਾਤਾਵਰਣ ਨੂੰ ਸਵੱਛ ਤੇ ਸਾਫ ਰੱਖਣ ਦੀ ਸੋਂਹ ਵੀ ਚੁੱਕੀ ਗਈ।
ਪ੍ਰਿੰਸੀਪਲ ਕਰਨਜੀਤ ਸਿੰਘ ਨੇ ਕੈਡਿਟਾਂ ਨੂੰ ਚੰਗੇ ਤੇ ਸਿਹਤਯਾਬ ਵਾਤਾਵਰਨ ਦੇ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ ।ਉਹਨਾਂ ਕੈਡਿਟਾਂ ਨੂੰ ਸਿਰਫ ਪੌਦੇ ਲਗਾ ਕੇ ਭੁੱਲਣ ਦੀ ਬਜਾਏ ਪੌਦਿਆਂ ਦੀ ਅੱਗੋਂ ਵੀ ਪੂਰੀ ਦੇਖਭਾਲ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਸ੍ਰੀ ਮਨੋਜ ਕੁਮਾਰ, ਪਰਮਬੀਰ ਸਿੰਘ, ਮਨਦੀਪ ਸਿੰਘ, ਮੈਡਮ ਨਵਦੀਪ ਕੌਰ, ਹਰਪ੍ਰੀਤ ਕੌਰ ,ਮਨਦੀਪ ਕੌਰ , ਗੁਰਪ੍ਰੀਤ ਕੌਰ ਆਦਿ ਸਟਾਫ ਮੈਂਬਰ ਸਾਹਿਬਾਨ ਵੀ ਮੌਜੂਦ ਰਹੇ।

MSB
the authorMSB