Skip to content
Social networks

ਸ਼ਹੀਦ ਸਰਾਭਾ ਜੀ ਦੇ ਬੁੱਤ ਨੂੰ ਸਾਫ ਕਰਕੇ ਸਵੱਛਤਾ ਪੱਖਵਾੜੇ ਦਾ ਕੀਤਾ ਸਮਾਪਨ

ਲੁਧਿਆਣਾ ( )ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਡਲ ਗ੍ਰਾਮ ਲੁਧਿਆਣਾ ਦੇ ਕੌਮੀ ਸੇਵਾ ਯੋਜਨਾ ਅਤੇ ਐਨਸੀਸੀ ਦੇ ਕੈਡਿਟਾਂ ਵੱਲੋਂ ਸਵੱਛਤਾ ਪਖਵਾੜੇ ਦਾ ਅੱਜ ਸਮਾਪਨ ਕੀਤਾ ਗਿਆ । ਇਸ ਸਬੰਧ ਵਿੱਚ ਪ੍ਰਿੰਸੀਪਲ ਕਰਨਜੀਤ...

MSB MSB ✓
3 minutes read 0 comments

ਲੁਧਿਆਣਾ ( )ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਡਲ ਗ੍ਰਾਮ ਲੁਧਿਆਣਾ ਦੇ ਕੌਮੀ ਸੇਵਾ ਯੋਜਨਾ ਅਤੇ ਐਨਸੀਸੀ ਦੇ ਕੈਡਿਟਾਂ ਵੱਲੋਂ ਸਵੱਛਤਾ ਪਖਵਾੜੇ ਦਾ ਅੱਜ ਸਮਾਪਨ ਕੀਤਾ ਗਿਆ ।
ਇਸ ਸਬੰਧ ਵਿੱਚ ਪ੍ਰਿੰਸੀਪਲ ਕਰਨਜੀਤ ਸਿੰਘ ਨੇ ਦੱਸਿਆ ਕਿ ਇਹ ਸਵੱਛਤਾ ਪਖਵਾੜਾ 17 ਸਤੰਬਰ 2025 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਹਾੜੇ ਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ੁਰੂ ਕੀਤਾ ਗਿਆ ਸੀ। ਜਿਸ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਸਵੱਛਤਾ ਦੇ ਕੰਮਾਂ ਵਿੱਚ ਹਿੱਸਾ ਲਿਆ। ਜਿਸ ਵਿੱਚ ਸਕੂਲ ਤੇ ਆਸ ਪਾਸ ਦੇ ਇਲਾਕਿਆਂ ਦੇ ਵਿੱਚ ਰੈਲੀਆਂ ਕੱਢਣਾ ,ਨੁੱਕੜ ਨਾਟਕ, ਪੋਸਟਰ ਬਣਾਉਣਾ ਆਦਿ ਹੋਰ ਕਿਰਿਆਵਾਂ ਵੀ ਸ਼ਾਮਿਲ ਸਨ।
ਅੱਜ ਇਸ ਪੂਰੇ ਪਖਵਾੜੇ ਦਾ ਸਮਾਪਨ ਸਕੂਲ ਦੇ ਕੌਮੀ ਸੇਵਾ ਯੋਜਨਾ ਇਕਾਈ ਦੇ ਵਲੰਟੀਰੀਆਂ ਅਤੇ ਐਨਸੀਸੀ ਦੇ ਕੈਡਿਟਾਂ ਵੱਲੋਂ ਫਿਰੋਜ਼ ਗਾਂਧੀ ਮਾਰਕੀਟ ਵਿਖੇ ਸਥਾਪਿਤ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਬੁੱਤ ਨੂੰ ਸਾਫ ਕਰਕੇ ਕੀਤਾ ਗਿਆ। ਇਸ ਦੇ ਨਾਲ ਹੀ ਵਲੰਟੀਅਰਜ਼ ਅਤੇ ਕੈਡਿਟਾਂ ਨੇ ਆਲੇ ਦੁਆਲੇ ਦੇ ਲੋਕਾਂ ਨੂੰ ਅਤੇ ਉੱਥੇ ਮੌਜੂਦ ਹੋਰ ਸ਼ਖਸ਼ੀਅਤਾਂ ਨੂੰ ਵੀ ਸਵੱਛਤਾ ਦੀ ਮਹੱਤਤਾ ਬਾਰੇ ਦੱਸਿਆ।
ਇਹ ਸਾਰਾ ਪ੍ਰੋਗਰਾਮ ਨੰਬਰ 4 ਪੰਜਾਬ ਏਅਰ ਸੁਕਾਡ੍ਨ ਐਨਸੀਸੀ ਲੁਧਿਆਣਾ ਦੇ ਕਮਾਂਡਿੰਗ ਅਫ਼ਸਰ ਅਤੇ ਯੁਵਕ ਸੇਵਾਵਾਂ ਵਿਭਾਗ ਲੁਧਿਆਣਾ ਦੇ ਸਹਾਇਕ ਡਾਇਰੈਕਟਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੀਤਾ ਗਿਆ।

ਕੈਡਿਟਾਂ ਅਤੇ ਵਲੰਟੀਅਰਜ਼ ਵੱਲੋਂ ਸ਼ਹੀਦ ਸਰਾਭਾ ਜੀ ਦੇ ਬੁੱਤ ਤੇ ਆਸ-ਪਾਸ ਦੇ ਪਾਰਕ ਨੂੰ ਵੀ ਚੰਗੇ ਤਰੀਕੇ ਨਾਲ ਸਾਫ ਕੀਤਾ ਗਿਆ। ਸਕੂਲ ਦੇ ਇਹ ਕੈਡਿਟ ਅਤੇ ਵਲੰਟੀਅਰਜ ਆਪਣੇ ਝਾੜੂ ,ਕੱਪੜੇ ਅਤੇ ਕੂੜਾ ਇਕੱਠਾ ਕਰਨ ਲਈ ਬੈਗ ਨਾਲ ਹੀ ਲੈਕੇ ਗਏ ਸਨ।
ਇਸ ਪ੍ਰੋਗਰਾਮ ਨੂੰ ਨੇਪੜੇ ਚਾੜਨ ਵਿੱਚ ਮਨੋਜ ਕੁਮਾਰ, ਮਨਦੀਪ ਸਿੰਘ, ਗੁਰਪ੍ਰੀਤ ਕੌਰ, ਨਵਦੀਪ ਕੌਰ, ਮਨਦੀਪ ਕੌਰ, ਮੈਡਮ ਮੋਨੀ ਬਾਲਾ, ਕਮਲਜੀਤ ਕੌਰ ਆਦਿ ਸਟਾਫ ਮੈਂਬਰਾਂ ਨੇ ਆਪਣੀ ਵਿਸ਼ੇਸ਼ ਭੂਮਿਕਾ ਨਿਭਾਈ।